ਬਾਹੋਵਾਲ ਪੰਪ ਤੇ ਕਿਸਾਨਾਂ ਵਲੋਂ ਧਰਨਾ ਲਗਾਤਾਰ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਕਿਸਾਨ ਵਿਰੋਧੀ ਬਿਲਾਂ ਕਰਕੇ ਪੂਰੇ ਪੰਜਾਬ ਵਿੱਚ ਕਿਸਾਨਾਂ ਦਾ ਰੋਸ਼ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪੂਰੇ ਪੰਜਾਬ ਵਿੱਚ ਟੋਲ ਪਾਲਜਿਆ ਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਕਿਸਾਨਾਂ ਵਲੋਂ ਧਰਨੇ ਦਿਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਭਿੰਡਰ ਦੀ ਅਗਵਾਈ ਹੇਠ ਬਾਹੋਵਾਲ ਰਿਲਾਇੰਸ ਪੰਪ ਤੇ 21 ਅਕਤੂਬਰ ਤੋਂ ਲਗਤਾਰ ਧਰਨਾ ਦਿੱਤਾ ਜਾ ਰਿਹਾ ਹੈ।

Advertisements

ਜਿਸ ਵਿੱਚ ਇਲਾਕੇ ਭਰ ਦੇ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ। ਅੱਜ ਦੇ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਭਿੰਡਰ, ਬਿਪਨਜੀਤ ਸਿੰਘ ਬੇਦੀ, ਮਨੀ ਬਿਹਾਲਾ, ਅਮਨਦੀਪ ਸਿੰਘ ਕੰਮੋਵਾਲ, ਤਲਵਿੰਦਰ ਸਿੰਘ ਹੀਰ, ਸਾਬੀ ਮਰੂਲਾ, ਪਰਮੇਸ਼ਰ ਸਿੰਘ ਬਾੜੀਆਂ, ਪਿੰਦਾ ਬੁੜੋ ਬਾੜੀ, ਕੁਲਦੀਪ ਸਿੰਘ ਦੀਪਾ, ਰਣਦੀਪ ਕੁਮਾਰ, ਸੁਰਿੰਦਰ ਸਿੰਘ, ਕ੍ਰਿਸ਼ਨਜੀਤ ਲਾਲ,  ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਵਲੋਂ ਹਾਜਰੀ ਲਗਵਾਈ ਗਈ।

LEAVE A REPLY

Please enter your comment!
Please enter your name here