
ਹੁਸ਼ਿਆਰਪੁਰ : ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਕੁਸ਼ਟ ਰੋਗ ਉਨਮੂਲਨ ਪ੍ਰੋਗਰਾਮ ਤਹਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੁਸ਼ਟ ਰੋਗ ਤੋਂ ਬਚਾਅ ਅਤੇ ਇਸਦੇ ਇਲਾਜ ਪ੍ਰਤੀ ਜਨਹਿੱਤ ਨੂੰ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਨਵੀਂ ਆਬਾਦੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥਣਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਉਲੀਕੀ ਗਈ ਇਸ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ , ਜਿਲ੍ਹਾ ਲੈਪਰੋਸੀ ਅਫਸਰ ਡਾ.ਸ਼ਾਮ ਸੁੰਦਰ ਸ਼ਰਮਾ ਅਤੇ ਸਕੂਲ ਮੁਖੀ ਸ੍ਰੀਮਤੀ ਸਰੋਜ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਤੋਂ ਪਹਿਲਾ ਸਕੂਲ ਸਭਾ ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਲਿਟਰੇਚਰ ਜਾਰੀ ਕਰਦੇ ਹੋਏ ਪੈਫਲੇਟ ਵੀ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਸੰਜੀਵ ਬਬੂਟਾ ਨੇ ਦੱਸਿਆ ਕਿ ਰਾਸ਼ਟਰਪਿਤਾ ਮਹਾਤਮਾਂ ਗਾਂਧੀ ਨੇ ਆਪਣੇ ਜੀਵਨ ਕਾਲ ਦੌਰਾਨ ਕੁਸ਼ਟ ਰੋਗੀਆਂ ਦੀ ਅਪਾਰ ਸੇਵਾ ਕੀਤੀ ਤੇ ਜੀਵਨ ਨੂੰ ਕੁਸ਼ਟ ਰੋਗੀਆਂ ਪ੍ਰਤੀ ਸਮਰਪਿਤ ਕੀਤਾ। ਕੁਸ਼ਟ ਰੋਗ ਉਨਮੂਲਨ ਵਿੱਚ ਗਾਂਧੀ ਜੀ ਦਾ ਅਪਾਰ ਯੋਗਦਾਨ ਵੇਖਦੇ ਹੋਏ ਹੀ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਇਸ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਗਰੂਕਤਾ ਰੈਲੀ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੁਸ਼ਟ ਰੋਗ ਪ੍ਰਤੀ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗੀਆਂ ਨੂੰ ਘ੍ਰਿਣਾ ਦੀ ਨਜਰ ਨਾਲ ਨਹੀਂ ਵੇਖਣਾ ਚਾਹੀਦਾ ਸਗੋਂ ਤੁਰੰਤ ਇਲਾਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ ਕੁਸ਼ਟ ਰੋਗ ਤੋਂ ਹੋਣ ਵਾਲੀ ਅਪੰਗਤਾ ਤੋਂ ਖੁਦ ਨੂੰ ਬਚਾ ਸਕੇ। ਕੁਸ਼ਟ ਰੋਗ ਦੇ ਲੱਛਣਾਂ ਪ੍ਰਤੀ ਜਾਣਕਾਰ ਦਿੰਦੇ ਹੋਏ ਜਿਲ੍ਹਾ ਲੈਪਰੋਸੀ ਅਫਸਰ ਡਾ. ਸ਼ਾਮ ਸੁੰਦਰ ਸ਼ਰਮਾ ਨੇ ਕਿਹਾ ਕਿ ਚਮੜੀ ਉਪੱਰ ਚਿੱਟਾਂ ਜਾਂ ਹਲਕੇ ਤਾਂਬੇ ਰੰਗ ਦਾ ਉਹ ਦਾਗ ਜਿਸ ਵਿੱਚ ਸੁੰਨਾਪਨ ਮਹਿਸੂਸ ਹੁੰਦਾ ਹੋਵੇ ਕੁਸ਼ਟ ਰੋਗ ਦਾ ਸੰਕੇਤ ਹੋ ਸਕਦਾ ਹੈ। ਸੁੰਨਾਪਨ ਚਮੜੀ ਦੀਆਂ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸਦੇ ਸਿੱਟੇ ਵੱਜੋਂ ਹੱਥ ਅਤੇ ਪੈਰ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰਨਾ ਕਰ ਦਿੰਦੇ ਹਨ ਅਤੇ ਕਈ ਵਾਰ ਸਰੀਰ ਤੋਂ ਝੜ ਵੀ ਜਾਂਦੇ ਹਨ। ਕੁਸ਼ਟ ਰੋਗ ਦੇ ਲੱਛਣ ਪ੍ਰਗਟ ਹੁੰਦਿਆਂ ਹੀ ਜੇਕਰ ਡਾਕਟਰੀ ਜਾਂਚ ਉਪਰੰਤ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੁਸ਼ਟ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਲਾਇਲਾਜ ਨਹੀਂ ਹੈ ਅਤੇ ਡਾਕਰਟੀ ਸਲਾਹ ਅਨੁਸਾਰ ਐਮ.ਡੀ.ਟੀ. ਦਵਾਈ ਦੇ ਲਗਾਤਾਰ ਸੇਵਨ ਨਾਲ ਵਿਅਕਤੀ ਕੁਸ਼ਟ ਰੋਗ ਤੋਂ ਮੁਕਤ ਹੋ ਸਕਦਾ ਹੈ। ਡਾ. ਸ਼ਾਮ ਸੁੰਦਰ ਨੇ ਦੱਸਿਆ ਕਿ ਚਮੜੀ ਤੇ ਦਾਗਾਂ ਦੀ ਗਿਣਤੀ ਦੇ ਆਧਾਰ ਤੇ ਕੁਸ਼ਟ ਰੋਗ ਨੂੰ ਘੱਟ ਜ਼ਿਰਮੀ ਅਤੇ ਬੁਹ ਜ਼ਿਰਮੀ ਵਿੱਚ ਵੰਡਿਆ ਜਾਂਦਾ ਹੈ। ਘੱਟ ਜ਼ਿਰਮੀ ਦਾ ਇਲਾਜ 6 ਮਹੀਨੇ ਅਤੇ ਬਹੁ ਜ਼ਿਰਮੀ ਦਾ ਇਲਾਜ 6 ਮਹੀਨੇ ਵਿੱਚ ਹੁੰਦਾ ਹੈ। ਇਸ ਮੌਕੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਰਾਸ਼ਟਰੀ ਕੁਸ਼ਟ ਰੋਗ ਉਨਮੂਲਨ ਪ੍ਰੋਗਰਾਮ ਤਹਿਤ ਕੱਢੀ ਜਾਣ ਵਾਲੀ ਇਸ ਰੈਲੀ ਦਾ ਮੁਖ ਉਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਸਿਰਜੇ ਗਏ ਕੁਸ਼ਟ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਨਾ ਹੋਣ ਕਾਰਣ ਕਈ ਵਾਰ ਕੁਸ਼ਟ ਰੋਗ ਦਾ ਇਲਾਜ ਸਮੇਂ ਸਿਰ ਨਹੀਂ ਹੋਣ ਤੇ ਕੁਸ਼ਟ ਰੋਗੀ ਨੂੰ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਸਕੂਲੀ ਵਿਦਿਆਰਥੀਆਂ ਵੱਲੋਂ ਕੱਢੀ ਗਈ ਇਹ ਰੈਲੀ ਸਕੂਲ ਤੋਂ ਆਰੰਭ ਹੋ ਕੇ ਮੁੱਹਲਾ ਨਵੀਂ ਆਬਾਦੀ ਅਤੇ ਇਲਾਕੇ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੀ ਹੋਈ ਮੁੜ ਸਕੂਲ ਪਹੁੰਚੀ। ਰੈਲੀ ਦੌਰਾਨ ਬੱਚਿਆਂ ਵੱਲੋਂ ਗਾਂਧੀ ਜੀ ਦਾ ਇਹੀ ਉਦੇਸ਼, ਕੋਹੜ ਮੁਕਤ ਕਰਨਾ ਹੈ ਦੇਸ਼ ਦੇ ਸਲੋਗਨਾਂ ਅਤੇ ਬੈਨਰਾਂ, ਤਖਤੀਆਂ ਰਾਂਹੀ ਆਮ ਲੋਂਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ। ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮੁੜ ਸਕੂਲ ਵਿਖੇ ਆ ਕੇ ਸਮਾਪਤ ਹੋਈ। ਰੈਲੀ ਤੋਂ Àਪੰਰਤ ਸਕੂਲੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀਆਂ ਵੱਲੋਂ ਰਿਫਰੈਸ਼ਮੈਂਟ ਦੇ ਤੌਰ ਤੇ ਫਲ ਵਿਤਰਤ ਕੀਤੇ ਗਏ। ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਸ਼੍ਰੀਮਤੀ ਸਰੋਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਏ ਟੂ ਸਿਵਲ ਸਰਜਨ ਸ਼੍ਰੀ ਅਨਿਲ ਕੁਮਾਰ, ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ, ਨਾਨ ਮੈਡੀਕਲ ਸੁਪਰਵੀਜ਼ਰ ਸ਼੍ਰੀਮਤੀ ਪਟਿਆਲੋ ਰੰਧਾਵਾ, ਸਕੂਲ ਦੇ ਸਟਾਫ ਮੈਂਬਰ ਜਸਪਾਲ ਕੌਰ, ਚੰਦਰਪ੍ਰਭਾ, ਰਾਜਵਿੰਦਰ, ਰੂਪ ਰਾਣੀ, ਸੁਰਿੰਦਰ ਵਾਲਿਆ, ਸਵਰਣਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਮੌਜੂਦ ਸਨ।













