ਪਿੱਪਲਾਂਵਾਲਾ ਸਕੂਲ ਵਿਖੇ ਕਰਵਾਈ ਗਈ ਸਾਹਿਤਕ ਮਿਲਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀ. ਸੈਕੰ. ਸਕੂਲ ਪਿੱਪਲਾਂਵਾਲਾ ਵਿਖੇ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਵਿੱਚ ਸਾਹਿਤਕ ਮਿਲਣੀ ਕਰਵਾਈ ਗਈ।

Advertisements

ਜਿਸ ਵਿੱਚ ਬਤੌਰ ਮੁੱਖ-ਮਹਿਮਾਨ ਪ੍ਰਸਿੱਧ ਗ਼ਜ਼ਲਕਾਰ ਪ੍ਰੋ. (ਡਾ.) ਹਰਚਰਨ ਆਪਣੇ ਜੀਵਨ ਸਾਥੀ ਮੈਡਮ ਸੁਰਿੰਦਰ ਕੌਰ ਨਾਲ਼ ਸ਼ਾਮਿਲ ਹੋਏ। ਦੂਜੀ ਸਾਹਿਤਕ ਹਸਤੀ ਕੁੰਦਨ ਸਿੰਘ ਨੇ ਸਭ ਤੋਂ ਪਹਿਲਾਂ ‘ਸਾਹਿਤ ਅਤੇ ਕਿਤਾਬਾਂ ਦਾ ਜੀਵਨ ਵਿੱਚ ਕੀ ਮਹੱਤਵ ਹੈ’ ਵਿਸ਼ੇ ‘ਤੇ ਬੜੇ ਰੌਚਕ ਢੰਗ ਨਾਲ਼ ਸਰੋਤਿਆਂ ਨਾਲ਼ ਚਰਚਾ ਕੀਤੀ। ਉਹਨਾਂ ਕਿਹਾ ਕਿ ਸਾਹਿਤ ਪੜਨ ਨਾਲ਼ ਸਦਭਾਵਨਾ, ਸਹਿਯੋਗ, ਸੁਹਿਰਦਤਾ, ਸੰਜੀਦਗੀ, ਪਿਆਰ ਤੇ ਸਤਿਕਾਰ ਵਰਗੇ ਗੁਣ ਮਨੁੱਖੀ ਸਖਸ਼ੀਅਤ ਦਾ ਹਿੱਸਾ ਬਣ ਜਾਂਦੇ ਹਨ।ਉਹਨਾਂ ਆਪਣੀਆਂ ਗ਼ਜ਼ਲਾਂ ਦੇ ਕੁੱਝ ਸ਼ਿਅਰ ਵੀ ਸੁਣਾਏ। ਮੁੱਖ ਬੁਲਾਰੇ ਪ੍ਰੋ. (ਡਾ.) ਹਰਚਰਨ ਨੇ ਕਿਤਾਬਾਂ ਦੀ ਅਦਭੁਤ ਦੁਨੀਆਂ ਦੇ ਭੇਦ ਸਰੋਤਿਆਂ ਨਾਲ਼ ਸਾਂਝੇ ਕੀਤੇ।ਉਹਨਾਂ ਸਿੱਖ ਗੁਰੂ ਸਾਹਿਬਾਨ ਦੇ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਪ੍ਰਤੀ ਵਡਮੁੱਲੇ ਯੋਗਦਾਨ ਦੀ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲ਼ੇ ਆਪਣੇ ਕੁੱਝ ਸ਼ਿਅਰ ਅਤੇ ਗ਼ਜ਼ਲਾਂ ਪੜੀਆਂ। ਕਰੋਨਾ ਤੇ ਲਿਖੀ ਉਹਨਾਂ ਦੀ ਗ਼ਜ਼ਲ ਸਰੋਤਿਆਂ ਵਲੋਂ ਕਾਫੀ ਪਸੰਦ ਕੀਤੀ ਗਈ। ਉਹਨਾਂ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ 200 ਤੋਂ ਵੱਧ ਕਿਤਾਬਾਂ ਸਕੂਲ ਨੂੰ ਭੇਂਟ ਕੀਤੀਆਂ।

ਪ੍ਰਿੰਸੀਪਲ ਹਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦੀ ਸਾਹਿਤਕ ਮਿਲਣੀ ਵਿੱਚ ਲੇਖਕਾਂ ਵਲੋਂ ਸਾਂਝੇ ਕੀਤੇ ਵਡਮੁੱਲੇ ਵਿਚਾਰਾਂ ਤੋਂ ਸੇਧ ਲੈਂਦੇ ਹੋਏ ਚੰਗੇ ਪਾਠਕ ਬਣੋਗੇ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੱਲਤ ਕਰੋਗੇ। ਉਹਨਾਂ ਡਾ. ਹਰਚਰਨ ਦਾ ਕਿਤਾਬਾਂ ਭੇਂਟ ਕਰਨ ਲਈ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੰਚ ਸੰਚਾਲਨ ਸਾਹਿਤ ਪ੍ਰੇਮੀ ਅਤੇ ਅਧਿਆਪਕ ਲਖਵਿੰਦਰ ਰਾਮ ਨੇ ਬਾਖੂਬੀ ਨਿਭਾਇਆ।

LEAVE A REPLY

Please enter your comment!
Please enter your name here