
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ. ਹੁਸ਼ਿਆਰਪੁਰ ਦੀਆਂ ਮੈਂਬਰ ਸਹਿਕਾਰੀ ਸਭਾਵਾਂ ਦਾ ਆਮ ਅਜਲਾਸ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਆਮ ਅਜਲਾਸ ਦੀ ਪ੍ਰਧਾਨਗੀ ਸਤਵਿੰਦਰਪਾਲ ਸਿੰਘ ਢੱਟ ਨੇ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦੇ ਸਤਵਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ ਕੋਆਪ੍ਰੇਟਿਵ ਬੈਂਕ ਅਤੇ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ. ਚੰਡੀਗੜ ਅਤੇ ਚੇਅਰਮੈਨ ਪੀ.ਏ.ਡੀ.ਬੀ. ਹੁਸ਼ਿਆਰਪੁਰ ਨੇ ਦੱਸਿਆ ਕਿ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ., ਚੰਡੀਗੜ੍ਹ ਵਿੱਚ ਏਕੀਕਰਨ ਕਰਨ ਸਬੰਧੀ ਆਮ ਅਜਲਾਸ ਵਿੱਚ ਲਿਆਂਦੇ ਗਏ। ਇਸ ਮਤੇ ਦਾ ਆਮ ਅਜਲਾਸ ਵੱਲੋਂ ਪੁਰਜੋਰ ਵਿਰੋਧ ਕਰਕੇ ਮਤੇ ਨੂੰ ਪੂਰਨ ਬਹੁਮਤ ਨਾਲ ਨਾਮੰਨਜੂਰ ਕਰਦੇ ਹੋਏ ਰੱਦ ਕਰ ਦਿੱਤਾ ਗਿਆ। ਪਰਮਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮਿਸਗਾਈਡ ਕਰਕੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ।

ਕੇਂਦਰੀ ਸਹਿਕਾਰੀ ਬੈਂਕ ਨੂੰ ਮਰਜ਼ ਕਰਨ ਸਬੰਧੀ ਸਭਾਵਾਂ ਨੂੰ ਨਹੀਂ ਪੁੱਛਿਆ ਗਿਆ। ਰਿਜ਼ਰਵ ਬੈਂਕ ਵੱਲੋਂ ਏਕੀਕਰਨ ਕਰਨ ਸਬੰਧੀ ਜਾਰੀ ਪੱਤਰ ਵਿੱਚ ਸਹਿਕਾਰੀ ਬੈਂਕਾਂ ਦੇ ਸ਼ੇਅਰ ਹੋਲਡਰਾਂ ਨੂੰ ਰਾਜ਼ੀ ਕਰਕੇ ਹੀ ਮਰਜ਼ਰ ਕਰਨ ਬਾਰੇ ਕਿਹਾ ਹੈ ਪਰ ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਬੈਂਕ ਦੇ ਸ਼ੇਅਰ ਹੋਲਡਰਾਂ ਦੀ ਸਹਿਮਤੀ ਨਹੀਂ ਲਈ ਗਈ। ਅਪੈਕਸ ਬੈਂਕ ਵਿਖੇ ਜੋ ਸਬ ਕਮੇਟੀ ਬਣਾਈ ਸੀ ਉਸ ਵੱਲੋਂ ਮਰਜ਼ਰ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ ਸੀ ਪਰ ਬੋਰਡ ਆਫ ਡਾਇਰੈਕਟਰ ਕਮੇਟੀ ਵੱਲੋਂ ਪਾਸ ਕੀਤੇ ਮਤੇ ਨੂੰ ਰੱਦ ਕਰ ਦਿੱਤਾ ਗਿਆ। ਰਜਿਸਟਰਾਰ, ਸ.ਸ. ਪੰਜਾਬ ਵੱਲੋਂ ਮਰਜ਼ਰ ਸਬੰਧੀ ਇਤਰਾਜ਼ ਮੰਗੇ ਸਨ ਜੋ ਕਿ ਵੱਖ-ਵੱਖ ਕੇਂਦਰੀ ਸਹਿਕਾਰੀ ਬੈਂਕਾਂ ਵੱਲੋਂ ਇਤਰਾਜ਼ ਦਾਇਰ ਕੀਤੇ ਸਨ, ਪਰ ਉਨ੍ਹਾਂ ਦਾ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ । ਫਕੀਰ ਸਿੰਘ ਸਹੋਤਾ ਵੱਲੋਂ ਵੱਲੋਂ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ., ਚੰਡੀਗੜ੍ਹ ਵਿੱਚ ਏਕੀਕਰਨ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਇਹ ਇੱਕ ਸੈਮੀ.ਅਦਾਰਾ ਲੋਕਾਂ ਦਾ ਹੈ । ਦੋਆਬੇ ਦੇ ਸਾਰੇ ਬੈਂਕ ਬਹੁਤ ਵਧੀਆ ਅਤੇ ਲਾਭ ਵਿੱਚ ਹਨ ਜਦ ਕਿ ਦੂਜੇ ਮਾਂਝੇ ਅਤੇ ਮਾਲਵੇ ਦੇ ਬੈਂਕਾਂ ਦੀ ਵਿੱਤੀ ਹਾਲਤ ਬਹੁਤ ਮਾੜ੍ਹੀ ਹੈ। ਜਿਸ ਕਰਕੇ ਇਸ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਮਰਜ਼ ਨਹੀਂ ਕਰਨਾ ਚਾਹੀਦਾ।
ਇਹ ਬੈਂਕ ਪਿਛਲੇ 110 ਸਾਲਾਂ ਤੋਂ ਕਦੇ ਵੀ ਡਿਫਾਲਟਰ ਨਹੀਂ ਹੋਇਆ ਅਤੇ ਇਸ ਬੈਂਕ ਦਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਾਮ ਹੈ ਅਤੇ ਇਸ ਦੇ ਗ੍ਰਾਹਕ ਵੀ ਵਧੀਆ ਗੁੱਡ ਪੇਅ ਮਾਸਟਰ ਹਨ। ਕ੍ਰਿਸ਼ਨ ਕੁਮਾਰ ਗੁੱਡੀ ਜੋ ਕਿ ਸਾਲ 1988-90 ਤੋਂ ਵੱਖ-ਵੱਖ ਸਮੇਂ ਤੇ 6 ਵਾਰ ਇਸ ਬੈਂਕ ਦੇ ਡਾਇਰੈਕਟਰ ਰਹੇ ਹਨ ਵੱਲੋਂ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ., ਚੰਡੀਗੜ੍ਹ ਵਿੱਚ ਏਕੀਕਰਨ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਪੁਰਾਣੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਨਵੀਆਂ ਲੋਨ ਸਕੀਮਾਂ ਅਤੇ ਐਗਰੀਕਲਚਰ ਲੋਨ ਦੀ ਸੁਵਿਧਾ ਸਭਾਵਾਂ ਰਾਹੀਂ ਜਾਰੀ ਕਰਕੇ ਇਸ ਬੈਂਕ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਗਏ। ਅੱਜ ਇਹ ਬੈਂਕ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੁਨਾਫੇ ਵਿੱਚ ਚੱਲ ਰਿਹਾ ਹੈ। ਬੈਂਕ ਨੂੰ ਸਹਿਕਾਰੀ ਸਭਾਵਾਂ ਨੂੰ ਡਿਵੀਡੈਂਡ ਦਿੱਤਾ ਜਾਣਾ ਚਾਹੀਦਾ ਹੈ। ਇਹ ਬੈਂਕ ਜੇਕਰ ਤਰੱਕੀ-ਲਾਭ ਵਿੱਚ ਹੈ ਤਾਂ ਸਹਿਕਾਰੀ ਸਭਾਵਾਂ ਕਰਕੇ ਹੀ ਹੈ। ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦਾ ਮਰਜ਼ਰ ਕਰਨ ਨਾਲ ਇਹ ਬੈਂਕ ਦੀਆਂ ਅਮਾਨਤਾਂ ਦੂਜੇ ਬੈਂਕ ਵਿੱਚ ਚਲੀਆਂ ਜਾਣਗੀਆਂ ਅਤੇ ਇਹ ਬੈਂਕ ਵੀ ਡੁੱਬ ਜਾਵੇਗਾ। ਇਸ ਬੈਂਕ ਦਾ ਮਰਜ਼ਰ ਨਾ ਕੀਤਾ ਜਾਵੇ ਅਤੇ ਇਸ ਨੂੰ ਪਹਿਲਾਂ ਵਾਂਗ ਹੀ ਚੱਲਣ ਦਿੱਤਾ ਜਾਵੇ।
ਸਹਿਕਾਰੀ ਸਭਾਵਾਂ ਦੀ ਯੂਨੀਅਨ ਦੇ ਪ੍ਰਧਾਨ ਵੱਲੋਂ ਵੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ:, ਚੰਡੀਗੜ੍ਹ ਵਿੱਚ ਏਕੀਕਰਨ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਦੁਆਬੇ ਦੀਆਂ ਸਾਰੀਆਂ ਬੈਂਕਾਂ ਵਧੀਆਂ ਮੁਨਾਫੇ ਵਿੱਚ ਹਨ ਜਦ ਕਿ ਦੂਜੇ ਜ਼ਿਲ੍ਹੇ ਦੀਆਂ ਬੈਂਕਾਂ ਘਾਟੇ ਵਿੱਚ ਹਨ। ਮਰਜ਼ਰ ਕਰਨ ਨਾਲ ਇਸ ਬੈਂਕ ਦੀਆਂ ਅਮਾਨਤਾਂ ਦੂਜੇ ਬੈਂਕਾਂ ਵਿੱਚ ਟਰਾਂਸਫਰ ਹੋਣ ਨਾਲ ਇਹ ਬੈਂਕ ਦੇ ਗ੍ਰਾਹਕਾਂ ਤੇ ਮਾੜ੍ਹਾ ਅਸਰ ਪਵੇਗਾ। ਸਹਿਕਾਰੀ ਸਭਾਵਾਂ ਦੀ ਲੱਖਾਂ ਰੁਪਏ ਦੀ ਹਿੱਸਾ ਪੂੰਜੀ ਬੈਂਕ ਵਿੱਚ ਜਮ੍ਹਾਂ ਹੈ। ਸਭਾਵਾਂ ਨੂੰ ਹਰ ਸਾਲ ਡਿਵੀਡੈਂਡ ਦਿੱਤਾ ਜਾਵੇ ।ਉਕਤ ਤੋਂ ਇਲਾਵਾ ਅਵਤਾਰ ਸਿੰਘ ਜੌਹਲ ਪ੍ਰਧਾਨ ਹੁਸ਼ਿਆਰਪੁਰ ਬਲਾਕ ਇੰਡਸਟਰੀ ਸਭਾ, ਅਵਤਾਰ ਸਿੰਘ ਬਾਹੋਵਾਲ, ਸਿਕੰਦਰ ਸਿੰਘ ਸਾਬਕਾ ਇੰਸਪੈਕਟਰ ਅਤੇ ਪ੍ਰਧਾਨ ਦੀ ਹੁੱਕੜਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ, ਹਰਕਮਲਜੀਤ ਸਿੰਘ ਸੰਨੀ ਥਿਆੜਾ, ਅਵਤਾਰ ਸਿੰਘ ਬਾਹੋਵਾਲ, ਬਲਦੇਵ ਸਿੰਘ ਬੜੈਚ, ਹਰਜੀਤ ਸਿੰਘ ਭਰੋਵਾਲ, ਬਲਜੀਤ ਸਿੰਘ ਹਰਸੀਪਿੰਡ, ਮਨਜੀਤ ਸਿੰਘ ਝੱਜੀ ਪਿੰਡ, ਚੰਦਰ ਦੇਵ ਲਾਂਬੜਾ ਕਾਂਗੜੀ ਵੱਲੋਂ ਵੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ:, ਚੰਡੀਗੜ੍ਹ ਵਿੱਚ ਏਕੀਕਰਨ ਦਾ ਵਿਰੋਧ ਕੀਤਾ ਗਿਆ । ਇਸ ਮੌਕੇ ਆਮ ਅਜਲਾਸ ਵਿੱਚ ਹਾਜ਼ਰ ਆਏ ਮੈਂਬਰ ਸਭਾਵਾਂ ਦੇ 131 ਪ੍ਰਤੀਨਿਧੀਆਂ ਵੱਲੋਂ 100 ਪ੍ਰਤੀਸ਼ਤ ਪੂਰਨ ਸਹਿਮਤੀ ਦੇ ਨਾਲ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮ., ਚੰਡੀਗੜ੍ਹ ਵਿੱਚ ਏਕੀਕਰਨ ਕਰਨ ਸਬੰਧੀ ਲਿਆਂਦੇ ਗਏ ਮਤੇ ਦਾ ਵਿਰੋਧ ਕਰਦੇ ਹੋਏ ਇਸ ਨੂੰ ਨਾਮੰਨਜੂਰ ਕਰਦੇ ਹੋਏ ਰੱਦ ਕਰ ਦਿੱਤਾ ਗਿਆ।











