Thursday, October 29, 2026
Home Punjab ਇਨਸਾਫ ਸੇਵਾ ਦਲ ਨੇ ਕਲਾਕਾਰ ਜੋਗਰਾਜ ਵੱਲੋਂ ਦਿੱਤੇ ਬਿਆਨ ਦੀ ਕੀਤੀ ਨਿਖੇਧੀ

ਇਨਸਾਫ ਸੇਵਾ ਦਲ ਨੇ ਕਲਾਕਾਰ ਜੋਗਰਾਜ ਵੱਲੋਂ ਦਿੱਤੇ ਬਿਆਨ ਦੀ ਕੀਤੀ ਨਿਖੇਧੀ

ਦਸੂਹਾ (ਦ ਸਟੈਲਰ ਨਿਊਜ਼)। ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨੀ ਸੰਘਰਸ਼ ਵਿੱਚ ਪੰਜਾਬੀ ਐਕਟਰ ਜੋਗਰਾਜ ਵਲੋਂ ਹਿੰਦੂ ਔਰਤਾਂ ਨੂੰ ਮਾੜੀ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਨਸਾਫ ਸੇਵਾ ਦਲ ਟਿਲੂਵਾਲ ਦੇ ਪ੍ਰਧਾਨ ਗੋਲਡੀ ਪੰਡਿਤ ਨੇ ਕਿਹਾ ਕਿਸਾਨੀ ਅੰਦੋਲਨ ਵਿੱਚ ਸਿੱਖਾਂ ਅਤੇ ਹਿੰਦੂਆਂ ਨੇ ਮਿਲ ਕੇ ਸੰਘਰਸ਼ ਨੂੰ ਜਾਰੀ ਰੱਖਿਆ ਹੈ। ਅੰਦੋਲਨ ਵਿਚ ਪੰਜਾਬੀ ਐਕਟਰ ਜੋਗਰਾਜ ਨੇ ਹਿੰਦੂ ਅਤੇ ਸਿੱਖਾਂ ਨੂੰ ਭਟਕਉਣ ਲਈ ਮਾੜੀ ਸ਼ਬਦਾਵਲੀ ਵਰਤੀ ਸੀ।

Advertisements

ਇਸ ਦੌਰਾਨ ਗੋਲਡੀ ਨੇ ਜੋਗਰਾਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਵੀ ਇੱਕ ਕਿਸਾਨ ਹਨ ਤੇ ਉਹਨਾਂ ਦਾ ਪਰਿਵਾਰ ਵੀ ਇਸ ਅੰਦੋਲਨ ਦਾ ਹਿੱਸਾ ਹੈ ਅਤੇੇ ਉਹਨਾਂ ਦਾ ਪਿੰਡ ਹਿੰਦੂ-ਸਿੱੱਖਾਂ ਦਾ ਸਾਂਝਾ ਹੈ ਤੇ ਸਭ ਇਕ ਦੂਜੇ ਦੇ ਦੁੱਖ-ਸੁਖ ਵਿਚ ਕੰਮ ਆਉਂਦੇ ਹਨ। ਉਹਨਾਂ ਕਿਹਾ ਕਿ ਜੋਗਰਾਜ ਵੱਲੋਂ ਵਰਤੀ ਗਈ ਸ਼ਬਦਾਵਲੀ ਨਿੰਦਣ ਜੋਗ ਅਤੇ ਇਨਸਾਫ ਸੇਵਾ ਦਲ ਇਸ ਦਾ ਵਿਰੋਧ ਕਰਦੀ þ। ਉਹਨਾਂ ਕਿਹਾ ਕਿ ਜੋਗਰਾਜ ਆਪਣੀ ਇਸ ਗਲਤੀ ਦੀ ਮਾਫੀ ਉਹਨਾਂ ਦੇ ਪਿੰਡ ਆਕੇ ਮੰਗਣ। ਇਸ ਮੌਕੇ ਤੇ ਕਮਲਜੀਤ ਸ਼ਰਮਾ, ਵਿਸ਼ਾਲ ਪੰਡਿਤ, ਅਮਰੀਕ ਜੰਮੂ, ਨਰੇਸ਼ ਸ਼ਰਮਾ, ਮਨਪ੍ਰੀਤ ਸਿੰਘ, ਰਾਜਾ ਭੋਗਪੁਰ, ਅਜੇ ਬੱਚੀ, ਮਨੂੰ ਮੀਠਾ, ਹਰਜੀਤ ਮਨੋਤਾ, ਅਜੇ ਪੰਡਿਤ, ਸਲੀਮ, ਦੀਪੂ, ਡੇਨੀ, ਦਵਿੰਦਰ ਬਿੰਦਾ, ਗੋਪੀ, ਜਿੰਮੀ, ਕਾਲਾ ਨੰਗਲਦਾਤਾ, ਸੋਰਵ ਪੰਡਿਤ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here