Saturday, October 31, 2026
Home Hoshiarpur ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨ

ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨ

ਗੜਦੀਵਾਲਾ (ਦ ਸਟੈਲਰ ਨਊਜ਼)। ਕੋਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਫੈਲਣ ਕਾਰਨ ਲੰਬੇ ਸਮੇਂ ਤੋਂ ਪੰਜਵੀ ਤੋਂ ਦਸਵੀਂ ਕਲਾਸ ਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵਲੋਂ ਸਕੂਲਾਂ ‘ਚ ਜਾ ਕੇ ਪੜਨ ਤੇ ਰੋਕ ਲਗਾ ਦਿੱਤੀ ਗਈ ਸੀ। ਸਰਕਾਰ ਵਲੋਂ ਜ਼ਾਰੀ ਨਵੇਂ ਹੁਕਮਾ ਅਨੁਸਾਰ ਪੰਜਵੀਂ ਕਲਾਸ ਦੇ ਬੱਚਿਆ ਦੀ ਪੜਾਈ ਹੁਣ ਸਕੂਲਾਂ ਵਿਚ ਹੋਵੇਗੀ ਜਿਸ ਸਬੰਧੀ ਸਰਕਾਰੀ ਐਲੀਮੈਂਟਰੀ ਸਕੂਲ ਬਡਿਆਲਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਹੋਈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਪਰਸਨ ਸੋਮਾ ਰਾਣੀ ਨੇ ਦੱਸਿਆ ਕਿ ਬੱਚਿਆ ਦੀ ਪੜਾਈ ਅਤੇ ਆਨਲਾਇਨ ਪਏ ਪੇਪਰਾਂ ਤੇ ਚਰਚਾ ਕੀਤੀ ਗਈ। ਉਨਾਂ ਦੱਸਿਆ ਕਿ ਸਰਕਾਰ ਵਲੋਂ ਸਕੂਲ ਖੋਲਣ ਦੇ ਫੈੰਸਲੇ ਤੇ ਪਰਿਵਾਰਿਕ ਮੈਂਬਰਾਂ ਵਲੋਂ ਸਹਿਮਤੀ ਜਤਾਈ ਗਈ।ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਵਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ।ਇਸ ਮਿਲਣੀ ਦੌਰਾਨ ਪਹੁੰਚੇ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਸਟਾਫ ਨੂੰ ਪੂਰਨ ਸਹਿਯੋਗ ਦਿੱਤਾ ਗਿਆ।ਇਸ ਮੌਕੇ ਅਧਿਆਪਕ ਮਨਜੀਤ ਕੌਰ, ਨੈਨਾ ਅਤੇ ਬੱਚਿਆ ਦੇ ਮਾਪੇ ਮੌਜੂਦ ਸਨ।

LEAVE A REPLY

Please enter your comment!
Please enter your name here