ਜਿਲੇ ਵਿੱਚ 71 ਨਵੇਂ ਪਾਜੇਟਿਵ ਮਰੀਜ, 7 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਹੁਸ਼ਿਆਰਪੁਰ  ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1456 ਨਵੇ ਸੈਪਲ ਲਏ ਗਏ ਹਨ ਅਤੇ 1117 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 71 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 15451 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 411864 ਸੈਪਲ ਲਏ ਗਏ ਹਨ ਜਿਨਾ ਵਿੱਚੋ 394295 ਸੈਪਲ ਨੈਗਟਿਵ , 3741 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 954 ਹੈ ਜਦ ਕਿ 15087  ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 645 ਹੈ ।  

Advertisements

ਜਿਲਾ ਹੁਸ਼ਿਆਰਪੁਰ ਦੇ 71  ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 11 ਅਤੇ  60  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7  ਮੌਤਾ ਹੋਈਆ ਹਨ (1) 70  ਸਾਲਾ ਔਰਤ   ਵਾਸੀ  ਭੰਗਾਂ  ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ ਵਿਖੇ ਹੋਈ ਹੈ (2) 40 ਸਾਲਾ ਔਰਤ ਨਵੀ ਅਬਾਦੀ ਹੁਸ਼ਿਆਰਪੁਰ   ਮੌਤ ਨਿਜੀ ਹਸਪਤਾਲ ਅਮ੍ਰਿਤਸਰ    ਵਿੱਚ ਹੋਈ (3) 45 ਸਾਲਾ ਔਰਤ ਨਿਜੀ  ਵਾਸੀ  ਖੇਬਰਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਜਾਦਿਆ ਨੂੰ ਰਸਤੇ ਵਿੱਚ      (4) 47 ਸਾਲਾ ਪੁਰਸ਼  ਵਾਸੀ ਨਸਰਾਲਾ   ਦੀ ਮੌਤ ਮਾਡਰਨ ਹਸਪਤਾਲ  ਜਲੰਧਰ ਵਿਖੇ ਹੋਈ  ਹੈ  (5) 90   ਸਾਲਾ ਪੁਰਸ਼   ਵਾਸੀ ਤਲਵੰਡੀ ਡੰਡੀਆ   ਦੀ ਮੌਤ ਨਿਜੀ ਹਸਪਤਾਲ   ਜਲੰਧਰ  (6) 68 ਸਾਲਾ ਪੁਰਸ਼ ਵਾਸੀ ਬਿਸਰਾਮਪੁਰ  ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ  (7)  62 ਸਾਲਾ ਔਰਤ ਵਾਸੀ ਲਾਬੜਾ ਦੀ ਮੌਤ ਜੋਹਲ ਹਸਪਤਾਲ ਜਲੰਧਰ ਵਿਖੇ ਹੋਈ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here