Tuesday, November 3, 2026
Home Punjab ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਵੈਕਸੀਨੇਸ਼ਨ ਅਤੇ ਸੈਂਪਲਿੰਗ ਵਧਾਉਣ ਦੇ ਆਦੇਸ਼

ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਵੈਕਸੀਨੇਸ਼ਨ ਅਤੇ ਸੈਂਪਲਿੰਗ ਵਧਾਉਣ ਦੇ ਆਦੇਸ਼

ਫਿਰੋਜ਼ਪੁਰ (ਦ ਸੱਟੈਲਰ ਨਿਊਜ਼)। ਜ਼ਿਲੇ ਅੰਦਰ ਕੋਵਿਡ ਵੈਕਸੀਨੇਸ਼ਨ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਵਿਚਾਰ ਵਟਾਂਦਰੇ ਹਿੱਤ ਜ਼ਿਲਾ ਟਾਸਕ ਫੋਰਸ ਦੀ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ਼: ਗੁਰਪਾਲ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਆਯੋਜਿਤ ਕੀਤੀ ਗਈ|ਇਸ ਮਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ,ਐਸ.ਡੀ.ਐਮ. ਅਮਿਤ ਗੁਪਤਾ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ਼: ਗੁਰਪਾਲ ਸਿੰਘ ਚਹਿਲ ਨੇ ਜ਼ਿਲੇ ਅੰਦਰ ਵੱਖ ਵੱਖ ਵਰਗਾਂ ਦੇ ਵਿਅਕਤੀਆਂ ਦਾ ਕੋਵਿਡ ਟੀਕਾਕਰਨ,  ਕੋਵਿਡ ਸੈਂਪਲਿੰਗ, ਕੰਟੈਕਟ ਟਰੇਸਿੰਗ ਅਤੇ ਹਸਪਤਾਲਾਂ ਅੰਦਰ ਉਪਲੱਬਧ ਸਹੂਲਤਾਂ ਬਾਰੇ ਸਮੁੱਚੀ ਸਥਿਤੀ ਦੀ ਸਮੀਖਿਆ ਕੀਤੀ| ਉਨ੍ਹਾਂ ਜ਼ਿਲੇ ਅੰਦਰ ਵੱਖ ਵੱਖ ਵਰਗਾਂ ਦੇ ਯੋਗ ਵਿਅਕਤੀਆਂ ਲਈ ਚਲਾਈ ਜਾ ਰਹੀ ਕੋਵਿਡ ਟੀਕਾਕਰਨ ਮੁਹਿੰਮ ਨੂੰ ਤੇਜ ਕਰਨ ਲਈ ਕਿਹਾ| 

Advertisements

ਉਨ੍ਹਾਂ ਵੱਖ ਵੱਖ ਵਿਭਾਗਾਂ ਨੂੰ ਆਪਣੇ ਅਧਿਕਾਰੀਆਂ/ਕਰਮਚਾਰੀਆਂ ਦਾ ਕੋਵਿਡ ਟੀਕਾਕਰਨ ਕਰਵਾਉਣ ਨੂੰ ਪਰਮ ਅਗੇਤ ਦੇਣ ਲਈ ਕਿਹਾ|ਉਨ੍ਹਾਂ ਵੱਖ ਵੱਖ ਵਿਭਾਗਾਂ ਨੂੰ ਸਿਹਤ ਵਿਭਾਗ ਅਤੇ ਸਮੁੱਚੇ ਪ੍ਰਸ਼ਾਸ਼ਨ ਦੇ ਤਾਲਮੇਲ ਨਾਲ ਕੋਵਿਡ ਸੈਂਪਲਿੰਗ ਅਤੇ ਕੰਟੈਕਟ ਟਰੇਸਿੰਗ ਵਧਾਉਣ ਲਈ ਵੀ ਹਿਦਾਇਤ ਕੀਤੀ ਤਾਂ ਜੋ ਜ਼ਿਲੇ ਅੰਦਰ ਕੋਵਿਡ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ|ਇਸ ਮੌਕੇ ਸਿਵਲ ਸਰਜਨ ਡਾ: ਰਜਿੰਦਰ ਰਾਜ਼, ਜਿਲਾ ਟੀਕਾਕਰਨ ਅਫਸਰ ਡਾ:ਸੱਤਪਾਲ ਭਗਤ, ਵਿਸ਼ਵ ਸਿਹਤ ਸੰਸਥਾ ਦੇ ਡਾ:ਮੇਘਾ ਪ੍ਰਕਾਸ਼ ਅਤੇ ਜ਼ਿਲਾ ਐਪੀਡੀਮਾਲੋਜ਼ਿਸਟ ਡਾ:ਯੁਵਰਾਜ ਨਾਰੰਗ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here