Tuesday, October 20, 2026
Home Punjab ਡਿਪਟੀ ਕਮਿਸ਼ਨਰ ਵਲੋਂ ਬੁੱਲਟ ਮੋਟਰ ਸਾਈਕਲ ਦੇ ਸਾਈਲੈਂਸਰ ਦੇ ਪਟਾਕੇ ਚਲਾਉਣ ਤੇ...

ਡਿਪਟੀ ਕਮਿਸ਼ਨਰ ਵਲੋਂ ਬੁੱਲਟ ਮੋਟਰ ਸਾਈਕਲ ਦੇ ਸਾਈਲੈਂਸਰ ਦੇ ਪਟਾਕੇ ਚਲਾਉਣ ਤੇ ਪਾਬੰਦੀ ਦੇ ਆਦੇਸ਼ ਜਾਰੀ

ਜਲੰਧਰ 29 ਅਪ੍ਰੈਲ 2021: ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ  ਕਮਿਸ਼ਨਰ ਪੁਲਿਸ ਜਲੰਧਰ ਦੀ ਹਦੂਦ ਅੰਦਰ ਬੁੱਲਟ ਮੋਟਰ ਸਾਈਕਲ ਚਲਾਉਂਦੇ ਸਮੇਂ ਸਾਈਲੈਂਸਰ ਵਿੱਚ ਤਕਨੀਕੀ ਫੇਰ ਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਮਾਲਕਾਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ।

Advertisements

ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਦੁਕਾਨਦਾਰ , ਆਟੋ ਕੰਪਨੀ ਵਲੋਂ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਦੇ ਵਿਰੁੱਧ ਤਿਆਰ ਕੀਤੇ ਸਾਈਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਮਕੈਨਿਕ ਵਲੋਂ ਸਾਈਲੈਂਸਰਾਂ ਵਿੱਚ ਤਕਨੀਕੀ ਫੇਰ ਬਦਲ ਕੀਤੇ ਜਾਣਗੇ। ਉਪਰੋਕਤ ਹੁਕਮ 30 ਅਪ੍ਰੈਲ 2021 ਤੋਂ 29 ਜੂਨ 2021 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here