ਕਾਂਗਰਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਫਰਕ: ਚਮਨ/ਠਾਕੁਰ

ਹਾਜੀਪੁਰ(ਦ ਸਟੈਲਰ ਨਿਊਜ਼)। ਪ੍ਰਵੀਨ ਸੋਹਲ। ਅੱਜ ਬਲਾਕ ਕਮਾਹੀ ਦੇਵੀ ਦੇ ਸਮੂਹ ਐਨ ਪੀ ਐੱਸ ਮੁਲਾਜ਼ਮਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਨਵੀਨਰ ਚਮਨ ਲਾਲ ਦੁਆਰਾ ਕੀਤੀ। ਸ੍ਰੀ ਚਮਨ ਲਾਲ ਅਤੇ ਬਲਾਕ ਮੀਡੀਆ ਕੁਆਰਡੀਨੇਟਰ ਰਜਿੰਦਰ ਠਾਕੁਰ ਨੇ ਸਮੁੱਚੇ ਰੂਪ ਵਿਚ ਦੱਸਿਆ ਕਿ ਕਾਂਗਰਸ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਰਾਹੁਲ ਗਾਂਧੀ ਨੇ ਅਸਾਮ ਵਿਧਾਨ ਸਭਾ ਚੋਣਾਂ ਦੇ ਵਿਚ ਇਹ ਵਾਅਦਾ ਕੀਤਾ ਸੀ ਉਹਨਾਂ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਸਰਕਾਰਾਂ ਤੋਂ ਬਾਅਦ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਜਿਨ੍ਹਾਂ ਰਾਜਾਂ ਦੇ ਵਿੱਚ ਕਾਂਗਰਸ ਸਰਕਾਰ ਹੈ ਉੱਥੇ ਕਿਤੇ ਵੀ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੈ।

Advertisements

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਤੁਰੰਤ ਪੁਰਾਣੀ ਪੈਨਸ਼ਨ ਲਾਗੂ ਕਰ ਦੇਵਾਂਗੇ। ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀਐਨ ਪੀ ਐਸ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਇਨ੍ਹਾ ਤੇ ਇਹ ਗੱਲ ਢੁੱਕਦੀ ਹੈ ਕੀ ਕਾਂਗਰਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਪੰਜਾਬ ਨੂੰ ਆਰਥਿਕ ਮੰਦਹਾਲੀ ਤੋਂ ਬਾਹਰ ਕੱਢਣ ਲਈ ਐਨ ਪੀ ਐੱਸ ਮੁਲਾਜਮਾਂ ਦਾ ਜੋ ਫੰਡ ਕੱਟਿਆ ਜਾਂਦਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਕੇ ਉਸ ਨੂੰ ਪੰਜਾਬ ਦੀ ਬਿਹਤਰੀ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਫੰਡ ਕਾਰਪੋਰੇਟ ਘਰਾਨਿਆਂ ਨੂੰ ਜਾ ਰਿਹਾ ਹੈ। ਇਸ ਮੌਕੇ ਤੇ ਜੋਗਿੰਦਰ ਸਿੰਘ, ਸਤਪਾਲ ਸਿੰਘ, ਰਾਜੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਚਤਰ ਸਿੰਘ ਚੌਧਰੀ, ਅਜੇ ਭਾਟੀਆ ਹਾਜਰ ਸਨ।

LEAVE A REPLY

Please enter your comment!
Please enter your name here