Sunday, October 11, 2026
Home Hoshiarpur ਸਿੱਧੂ ਜੋੜੇ ਨੇ ਇਕੱਠਿਆਂ 21ਵੀਂ ਵਾਰ ਕੀਤਾ ਖੂਨਦਾਨ

ਸਿੱਧੂ ਜੋੜੇ ਨੇ ਇਕੱਠਿਆਂ 21ਵੀਂ ਵਾਰ ਕੀਤਾ ਖੂਨਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਬੁੱਲੋਵਾਲ ਨਿਵਾਸੀ ਨੌਜਵਾਨ ਸਮਾਜ ਸੇਵਕ ਅਤੇ ਸਟਾਰ ਕੱਪਲ ਡੋਨਰ ਦੇ ਨਾਮ ਨਾਲ ਜਾਣੇ ਜਾਂਦੇ ਖੂਨਦਾਨੀ ਸਿੱਧੂ ਜੋੜਾ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਭਾਈ ਘਨੱਈਆਂ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਪਹੁੰਚ ਕੇ ਇਕੱਠਿਆਂ 21ਵੀਂ ਵਾਰ ਖੂਨਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਬਹਾਦਰ ਸਿੰਘ ਸਿੱਧੂ ਨੇ ਨਿੱਜੀ ਤੌਰ 56ਵੀਂ ਵਾਰ ਅਤੇ ਜਤਿੰਦਰ ਕੌਰ ਸਿੱਧੂ ਨੇ ਨਿੱਜੀ ਤੌਰ ਤੇ 21ਵੀਂ ਵਾਰ ਖੂਨਦਾਨ ਕਰਦੇ ਹੋਏ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਕੌਵਿਡ ਮਹਾਂਮਾਰੀ ਦੇ ਇਸ ਸਮੇ ਦੌਰਾਨ ਨੌਜਵਾਨ ਵਰਗ ਵੱਧ ਤੌਂ ਵੱਧ ਖੂਨਦਾਨ ਕਰੇ ਤਾਂ ਜੋ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਨਾ ਆਵੇ ਅਤੇ ਜਰੂਰਤਮੰਦ ਵਿਅਕਤੀ ਨੂੰ ਲੋੜ ਪੈਣ ਤੇ ਖੂਨ ਉਪਲੱਬਧ ਹੋ ਸਕੇ।

Advertisements

ਜਿਕਰਯੋਗ ਹੈ ਕਿ ਦੌਵੇ ਪਤੀ-ਪਤਨੀ ਸਟੇਟ ਅਵਾਰਡੀ ਹਨ ਅਤੇ ਹਰ ਸਮਾਜਿਕ ਗਤੀਵਿਧੀ ਵਿੱਚ ਵੱਧ-ਚੜ ਕੇ ਭਾਗ ਲੈਂਦੇ ਹਨ।ਇਸ ਸਮੇਂ ਪ੍ਰੌ.ਬਹਾਦਰ ਸਿੰਘ ਸੁਨੇਤ, ਸ.ਜਸਦੀਪ ਸਿੰਘ ਪਾਹਵਾ, ਦਿਲਬਾਗ ਸਿੰਘ ਅਤੇ ਰਕੇਸ਼ ਸਹਾਰਨ ਨੇ ਇਸ ਜੋੜੇ ਦੀ ਸ਼ਲਾਘਾ ਕਰਦੇ ਹੋਏ ਇਹਨਾਂ ਨੂੰ ਸਨਮਾਨਿਤ ਵੀ ਕੀਤਾ।

LEAVE A REPLY

Please enter your comment!
Please enter your name here