ਸਰਬੱਤ ਭਲਾ ਟਰੱਸਟ ਵੱਲੋਂ ਗੁਰੂ ਰਵਿਦਾਸ ਮੰਦਰ ਨੂੰ ਮੋਰਚਰੀ ਫਰੀਜ਼ਰ ਤੇ ਕੁਰਸੀਆਂ ਭੇਂਟ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਸੈਕਟਰ 3 ਤਲਵਾੜਾ ਨੂੰ ਮੋਰਚਰੀ ਫਰੀਜ਼ਰ ਅਤੇ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਤੇ ਮੇਜ਼ ਭੇਂਟ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਦੇ ਪ੍ਰਧਾਨ ਜਗਦੇਵ ਸਿੰਘ ਦੱਸਿਆ ਕਿ ਟਰੱਸਟ ਦੇ ਤਲਵਾੜਾ ਇੰਚਾਰਜ ਪ੍ਰੋ. ਅਜੇ ਸਹਿਗਲ ਰਾਹੀਂ ਡਾਇਰੈਕਟਰ ਪ੍ਰੋ. ਐਸ ਪੀ ਸਿੰਘ ਓਬਰਾਏ ਵੱਲੋਂ ਭੇਜਿਆ ਸਮਾਨ ਅੱਜ ਮੰਦਰ ਕਮੇਟੀ ਨੇ ਪ੍ਰਾਪਤ ਕੀਤਾ ਹੈ।

Advertisements

ਧਾਰਮਿਕ ਸਭਾ ਦੇ ਚੇਅਰਮੈਨ ਰਾਜ ਕੁਮਾਰ ਵਿਰਦੀ ਅਤੇ ਜਨ ਸਕੱਤਰ ਵਿਜੇ ਪਾਲ ਸਿੰਘ ਨੇ ਸਰਬੱਤ ਭਲਾ ਚੈਰੀਟੇਬਲ ਟਰੱਸਟ, ਡਾਇਰੈਕਟਰ ਪ੍ਰੋ. ਐਸ ਪੀ ਸਿੰਘ ਓਬਰਾਏ ਅਤੇ ਤਲਵਾੜਾ ਇੰਚਾਰਜ ਪ੍ਰੋ. ਅਜੇ ਸਹਿਗਲ ਦਾ ਧਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਭਾ ਦੇ ਖ਼ਜ਼ਾਨਚੀ ਰਾਜ ਕੁਮਾਰ, ਸੀਨ ਮੀਤ ਪ੍ਰਧਾਨ ਕਰਨੈਲ ਸਿੰਘ, ਰਮੇਸ਼ ਕੁਮਾਰ, ਬੋਧ ਰਾਜ, ਪ੍ਰੈਸੱ ਸਕੱਤਰ ਹਰਭਜਨ ਹੀਰ, ਅਮਨਦੀਪ ਹੈਪੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here