ਨਸ਼ਾ ਮੁਕਤੀ ਰੀਹੈਬਲੀਟੇਸ਼ਨ ਸੈਂਟਰਾਂ ਤੇ ਓ.ਓ.ਏ.ਟੀ. ਕਲੀਨਿਕਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰੇ ਪੰਜਾਬ ਸਰਕਾਰ: ਪ੍ਰਸ਼ਾਂਤ ਆਦੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਅੰਦਰ ਨਸ਼ਾ ਮੁਕਤ ਅਭਿਆਨ ਤਹਿਤ ਪੰਜਾਬ ਸਰਕਾਰ ਵਲੋਂ ਸਰਕਾਰੀ ਨਸ਼ਾ ਮੁਕਤੀ ਕੇਂਦਰ,ਤੇ ਸਰਜਰੀ ਰੀਹੈਬਲੀਟੇਸ਼ਨ ਸੈਂਟਰਾਂ ਅਤੇ ਓ.ਓ.ਏ.ਟੀ.ਕਲੀਨਿਕਾਂ (ਸਿਹਤ ਵਿਭਾਗ) ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਨਸ਼ਾ ਮੁਕਤ ਪੰਜਾਬ ਦੇ ਵਾਅਦੇ ਕੀਤੇ ਜਿਸ ਦੇ ਵਿੱਚ ਵਾਅਦੇ ਤਾ ਇਨ੍ਹਾਂ ਦੇ ਮੁਲਾਜ਼ਮਾਂ ਨੇ ਹੀ ਦਿਨ ਰਾਤ ਇਨ੍ਹਾਂ ਕੇਂਦਰਾਂ ਵਿੱਚ ਸੇਵਾਵਾਂ ਕੀਤੀ ਤੇ ਓ.ਓ.ਏ.ਟੀ.ਕਲੀਨਿਕਾ ਵਿੱਚ ਸੈਕੜੇ ਮਰੀਜਾ ਨੂੰ ਨਸ਼ਾ ਮੁਕਤ ਕੀਤਾ ਇਸ ਦੇ ਨਾਲ ਏ.ਸੀ.ਆਰ.ਮੁਲਾਜਮਾ ਦੀ ਲਿਖਣ ਦੀ  ਥਾਂ ਸਰਕਾਰ ਆਪਣੀ ਪਿੱਠ ਥਪਥਪਾ ਰਹੀ ਹੈ, ਪੰਜਾਬ ਸਰਕਾਰ ਦਾ ਸੁਪਨਾ ਨਸ਼ਾ ਮੁਕਤ ਪੰਜਾਬ ਮੁਲਾਜਮਾਂ ਕਰਕੇ ਹੀ ਸੰਭਵ ਹੋ ਪਾਇਆ, ਜੇਕਰ ਇਨ੍ਹਾਂ ਕੇਦਰਾਂ ਦੇ ਮੁਲਾਜ਼ਮ ਵਰਗ ਸੜਕਾਂ ਤੇ ਆ ਗਿਆ ਤਾਂ ਕੇਂਦਰਾਂ ਚ ਹਾਹਾਕਾਰ ਮਚ ਜਾਵੇਗੀ ਜਿਸ ਦਾ ਖਾਮਿਆਜ਼ਾ 2022 ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ

Advertisements

ਜੇਕਰ ਅਸੀ ਸ਼ਾਂਤ ਤਾਂ ਮਰੀਜ਼ ਸ਼ਾਂਤ ਨਹੀ ਤਾਂ ਉਹ ਦਿਨ ਦੂਰ ਨਹੀਂ ਕਿ ਹਰ ਦੇ ਬਾਹਰ ਲਿਖਿਆ ਹੋਵੇਗਾ “ਵੋਟ ਮੰਗ ਕੇ ਸ਼ਰਮਿੰਦਾ ਨਾ ਕਰੇ”,ਕਿਉਕਿ ਕੋਈ ਵੀ ਵਿਭਾਗ ਅਜਿਹਾ ਨਹੀ ਜਿਥੇ ਹੜਤਾਲਾਂ,ਜਲਸੇ, ਮੁਜਾਰੇ ਨਹੀ ਹੋ ਰਹੇ ਜੇਕਰ ਸਰਕਾਰ ਦੀ ਨੀਅਤ ਤੇ ਕਾਰਗੁਜਾਰੀ ਸਾਫ ਹੋ ਤਾਂ ਮੁਲਾਜ਼ਮ ਵਰਗ ਦੇ ਹਿੱਤ ਚ ਫੈਸਲੇ ਸੁਣਾਕੇ ਆਪਣਾ ਵੋਟ ਬੈਂਕ ਮਜਬੂਤ ਕਰ ਸਕਦੇ ਹਨ, ਮੁਲਾਜ਼ਮਾਂ ਵਰਗ ਦੀ ਇਕੋ ਪੁਕਾਰ ਕਿ ਉਨ੍ਹਾਂ ਨੂੰ ਆਪਣੇ ਬਣਦੇ ਹਕ ਦਿੱਤੇ ਜਾਣ, ਗੌਰਮਿੰਟ ਡਰੱਗ ਡੀ ਅਡੀਕਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਦੇ ਕਰਮਚਾਰੀਆਂ ਦੀ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰਦੇ ਹਾਂ ਸਾਡੀਆ ਮੁੱਖ ਮੰਗਾਂ ਕਰਮਚਾਰੀਆਂ ਦੀਆ ਸੇਵਾਵਾਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਅਧੀਨ ਰੈਗੂਲਰ ਕੀਤੀਆ ਜਾਣ, ਕਰਮਚਾਰੀਆਂ ਦੇ ਕਾਫੀ ਸਮੇਂ ਤੋ ਲੰਬਿਤ ਵਿੱਤੀ ਇੰਕਰੀਮੈਟਾਂ (15% ਲਾਲਟੀ ਬੋਨਸ, 12% ਕੋਵਿਡ ਇੰਨਕਰੀਮੈਟ 9% ਸਪੈਸ਼ਲ ਇੰਨਕਰੀਮੈਟ ਐਨ.ਐਚ.ਐਮ.ਤਰਜ ਤੇ )ਤੁਰੰਤ ਦਿੱਤੀਆਂ ਜਾਣ 3. ਠੇਕੇਦਾਰੀ ਤੇ ਆਊਟ ਸੋਰਸਿੰਗ ਸਿਸਟਮ ਖਤਮ ਕਰੋ4.ਮੁਲਾਜਮਾ ਦੀ ਭਰਤੀ ਪਾਰਦਰਸ਼ੀ ਜਿਲ੍ਹਾ ਰੋਜ਼ਗਾਰ ਬਿਊਰੋ ਰਾਹੀਂ ਕੀਤੀ ਜਾਵੇ

LEAVE A REPLY

Please enter your comment!
Please enter your name here