ਨੈਸ਼ਨਲ ਡਾਕਟਰ ਦਿਵਸ ਤੇ ਸਟੇਟ ਜੁਆਇੰਟ ਡਾਕਟਰ ਦਿਵਸ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੈਸ਼ਨਲ ਡਾਕਟਰ ਦਿਵਸ ਮੋਕੇ ਸਟੇਟ ਜੁਆਇੰਟ ਡਾਕਟਰ ਐਸੋਸੀਏਸ਼ਨ ਦੇ ਸੱਦੇ ਤੇ ਛੇਵੇ ਪੇ-ਕਮਿਸ਼ਨ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋ ਇਕ ਰੋਜ ਮੁਹਾਜਰਾ ਜਿਲਾਂ ਪ੍ਰਧਾਨ ਡਾ ਮਨਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਜਿਸ ਵਿੱਚ ਪੈਰਾ ਮੈਡੀਕਲ ਸਟਾਫ , ਅਤੇ ਵੈਟਨਰੀ ਐਸੋਸੀਏਸ਼ਨ ਦੇ ਨੁਮਇੰਦੇ ਤੋ ਇਲਾਵਾਂ ਜਿਲਾਂ ਆਯੂਰਵੈਦਿਕ ਐਸੋਸੀਏਸ਼ਨ ਨੇ ਮਿਲ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਰੋਸ ਵੱਜੇ ਸਮੂਹ ਉ .ਪੀ .ਡੀ .ਸੇਵਾਵਾਂ . ਮੈਡੀਕਲ ਚੈਕਅਪ , ਰੁਟੀਨ ਸਰਜਰੀ , ਹੈਡੀਕੈਪਡ ਸਰਟੀਫਕੇਟ , ਆਯੂਸ਼ਮਾਨ ਸੇਵਾਵਾਂ ਅਤੇ ਮੈਡੀਕੋ ਲੀਗਲ ਸੇਵਾਵਾਂ ਦਾ ਕੰਮ ਬੰਦ ਰੱਖਿਆ ਗਿਆ । ਇਸ ਮੋਕੇ ਜਨਰਲ ਸਕੱਤਰ ਸਨਮ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਡਾਕਟਰਾ ਨਾਲ ਇਕ ਵੱਡਾ ਧੋਖਾ ਕੀਤਾ ਹੈ।

Advertisements

ਉਹਨਾਂ ਕਿਹਾ ਕਿ ਕਰੋਨੋ ਕਾਲ ਦੋਰਾਨ ਜਿਥੇ ਡਾਕਟਰਾ, ਪੈਰਾ ਮੈਡੀਕਲ ਸਟਾਫ , ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਮਰੀਜਾਂ ਦੀ ਸੇਵਾ ਕੀਤੀ ਹੈ ਉਥੇ ਪੰਜਾਬ ਸਰਕਾਰ ਨੇ ਐਨ ਪੀ ਏ ਮੁਦੇ ਤੇ ਵਿਸ਼ਵਾਸ ਘਾਤ ਕੀਤਾ ਹੈ । ਇਸ ਮੋਕੇ ਜਥੇਬੰਦੀਆ ਨੇ ਇਕੱਠੇ ਹੋ ਕਿ ਮੁੱਖ ਮੰਤਰੀ ਦਾ ਪੁਤਲਾ ਹਸਪਤਾਲ ਦੇ ਬਾਹਰ ਫੂਕਿਆ ਤੇ ਰੱਜ ਕਿ ਨਾਰਬਾਜੀ ਵੀ ਕੀਤੀ । ਸਰਕਾਰ ਦੁਆਰਾ ਮੰਗਾਂ ਨਾ ਮੰਨੇ ਜਾਣ ਤੇ ਸਘੰਰਸ਼ ਹੋਰ ਤਿੱਖਾ ਕਰਨ ਬਾਰੇ ਫੈਸਲਾ ਕੀਤਾ ਇਸ ਮੋਕੇ ਡਾ. ਜਸਵਿੰਦਰ ਸਿੰਘ, ਡਾ. ਸਵਾਤ , ਡਾ. ਮਨਮੋਹਣ ਸਿੰਘ, ਡਾ. ਉਪਕਾਰ ਸਿੰਘ, ਡਾ ਸਨਮ ਕੁਮਾਰ, ਡਾ. ਸਰਬਜੀਤ ਸਿੰਘ, ਡਾ. ਰੁਪਿੰਦਰ ਜੀਤ ਸਿੰਘ, ਡਾ ਨਵਜੋਤ ਸਿੰਘ, ਡਾ. ਅਮਨਦੀਪ ਸਿੰਘ, ਡਾ ਮਨਦੀਪ ਕੋਰ, ਡਾ ਸੰਤੋਖ ਰਾਮ, ਡਾ ਗਗਨਦੀਪ, ਡਾ. ਰਜਵੰਤ ਕੋਰ, ਡਾ. ਕਮਲੇਸ਼ ਕੋਰ, ਡਾ ਬਲਦੀਪ ਕੋਰ, ਡਾ ਹਰਨੂਰ ਕੋਰ, ਡਾ ਵਿਨੇ ਸ਼ਰਮਾਂ, ਡਾ ਨਵਨੀਤ ਕੋਰ, ਅਤੇ ਵੈਟਨਰੀ ਐਸੋਸੀਏਸ਼ਨ ਤੋ ਡਾ ਮਨਮੋਹਣ ਸਿੰਘ ਦਰਦੀ, ਡਾ ਰਸ਼ਪਾਲ ਸਿੰਘ, ਡਾ ਧੀਰਜ ਕੁਮਾਰ ਹਾਜਰ ਸਨ ।

LEAVE A REPLY

Please enter your comment!
Please enter your name here