ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿੱਚ ਫੌਜ ਦੀ ਰਿਲੇਸ਼ਨ ਅਤੇ ਸਪੋਰਟਸ ਕੋਟੇ ਦੀ ਭਰਤੀ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ

ਫਿਰੋਜ਼ਪੁਰ: (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿੱਚ  ਫੌਜ ਦੀ ਰਿਲੇਸ਼ਨ ਅਤੇ ਸਪੋਰਟਸ ਕੋਟੇ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।  ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਮਿਤੀ 27 ਜੁਲਾਈ 2021 ਨੂੰ ਰੁੜਕੀ ਸੈਂਟਰ ਵਿਖੇ ਫੌਜ ਦੀ ਰਿਲੇਸ਼ਨ ਦੀ ਅਤੇ ਮਿਤੀ 3 ਅਗਸਤ 2021 ਨੂੰ ਸਪੋਰਟਸ ਕੋਟੇ ਦੀ ਹੋ ਰਹੀ ਭਰਤੀ ਲਈ ਯੁਵਕਾਂ ਦੀ ਸਕਰੀਨਿੰਗ /ਰਜਿਸਟ੍ਰੇਸ਼ਨ ਕਾਊਂਸਲਿੰਗ ਅਤੇ ਮੁਫ਼ਤ ਸਿਖਲਾਈ ਲਈ ਕੈਂਪ ਚੱਲ ਰਿਹਾ ਹੈ। ਇਹ ਕੈਂਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ—19 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਲਈ ਚੱਲ ਰਿਹਾ ਹੈ।
ਫੌਜ ਵਿੱਚ ਭਰਤੀ ਹੋਣ ਵਾਲੇ ਰਿਲੇਸ਼ਨ ਵਾਲੇ ਯੁਵਕ ਅਤੇ ਸਪੋਰਟਸ ਕੋਟੇ ਵਾਲੇ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਅਤੇ ਰਿਲੇਸ਼ਨ ਵਾਲੇ ਯੁਵਕ ਆਪਣਾ ਰਿਲੇਸ਼ਨ ਦੇ ਸਰਟੀਫਿਕੇਟ ਸਮੇਤ (ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ) 02 ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਰੋਜ਼ਾਨਾ 20—20 ਨੌਜਵਾਨ ਕੈਂਪ ਵਿੱਚ ਮਿਤੀ  09 ਜੁਲਾਈ 2021 ਨੂੰ ਸਵੇਰੇ 09 ਵਜੇ ਨਿੱਜੀ ਤੌਰ ਤੇ ਪਹੁੰਚ ਕੇ ਮੁਫ਼ਤ ਸਿਖਲਾਈ ਲਈ ਸਕਰੀਨਿੰਗ /ਰਜਿਸਟ੍ਰੇਸ਼ਨ ਕਰਵਾ ਸਕਦੇ  ਹਨ।  ਯੁਵਕ ਆਪਣੀ ਫਿਜ਼ੀਕਲ ਸਕਰੀਨਿੰਗ ਲਈ ਪੀ.ਟੀ. ਡਰੈੱਸ ਵਿੱਚ ਆਉਣ।  ਕੈਂਪ ਵਿੱਚ ਆਉਣ ਤੋਂ ਪਹਿਲਾ  94638—31615, 70093—17626, 83601—63527,  94639—03533 ਨੰਬਰਾਂ ਤੇ ਸਪੰਰਕ ਜ਼ਰੂਰ ਕੀਤਾ ਜਾਵੇ । 

Advertisements

LEAVE A REPLY

Please enter your comment!
Please enter your name here