ਓਲੰਪਿਕ ਵਿੱਚ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਚਿਆ ਇਤਿਹਾਸ, ਦੂਜੀ ਜਿੱਤ ਤੋ ਬਾਅਦ ਭਾਰਤ ਨੂੰ ਇੱਕ ਹੋਰ ਤਗਮਾ ਜਿੱਤਣ ਦੀ ਆਸ

ਦਿੱਲੀ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਟੋਕਿਓ ਓਲੰਪਿਕ ਵਿੱਚ ਚੱਲ ਰਹੀਆ ਖੇਡਾਂ ਦੌਰਾਨ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਭਾਰਤ ਲਈ ਦੂਜਾ ਤਗਮਾ ਪੱਕਾ ਕਰ ਲਿਆ ਹੈ। ਕੁਆਟਰ ਫਾਈਨਲ ਮੈਚ ਵਿੱਚੋ ਲਵਲੀਨਾ ਨੇ ਚੀਨੀ ਤਾਈਪੇ ਦੇ ਨੀਨ ਚਿਨ ਨੂੰ 4-1 ਨਾਲ ਹਰਾ ਕੇ ਵੱਡੀ ਸਫਲਤਾ ਹਾਸਿਲ ਕਰ ਲਈ ਹੈ। ਉਹ ਹੁਣ ਵੈਲਟਰਵੇਟ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਨਾਲ ਭਾਰਤ ਦਾ ਘੱਟੋ – ਘੱਟ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ। ਖੇਡ ਦੌਰਾਨ ਲਵਲੀਨਾ ਨੇ 16ਵੇ ਰਾਊਡ ਵਿੱਚ 35 ਸਾਲ ਦੇ ਜਰਮਨ ਮੁੱਕੇਬਾਜ਼ ਨੇਡੀਨ ਅਪੇਟਜ਼ ਨੂੰ 3-2 ਨਾਲ ਹਰਾਇਆ । ਇਸਤੋ ਪਹਿਲਾ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

Advertisements

ਲਵਲੀਨਾ ਇਸਤੋ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੌ ਵਾਰ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ ਅਤੇ ਇੱਕ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਲਵਲੀਨਾ ਤੋ ਪਹਿਲਾ ਭਾਰਤੀ ਮੁੱਕੇਬਾਜ਼ ਐਮਸੀ ਮੈਰਕਾਮ ਨੇ 2012 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸਤੋ ਇਲਾਵਾ ਵਿਜੇਂਦਰ ਸਿੰਘ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਪੂਜਾ ਰਾਣੀ ਵੀ 31 ਜੁਲਾਈ ਨੂੰ ਕੁਆਟਰ ਫਾਈਨਲ ਵਿੱਚ ਚੀਨ ਦੀ ਕਿਯਾਨ ਲੀ ਨਾਲ ਮੁਕਾਬਲਾ ਲੜੇਗੀ। ਜਿਸ ਦੌਰਾਨ ਭਾਰਤ ਨੂੰ ਪੂਜਾ ਰਾਣਾ ਤੋ ਵੀ ਕਾਂਸੀ ਦਾ ਤਗਮਾ ਜਿੱਤਣ ਦੀ ਉਮੀਦ ਹੈ।

LEAVE A REPLY

Please enter your comment!
Please enter your name here