Monday, October 12, 2026
Home National ਗੁਜਰਾਤ ਦੇ ਮੁੱਖ ਮੰਤਰੀ ਵਿਜੈ ਕੁਮਾਰ ਰੂਪਾਨੀ ਨੇ ਆਪਣੇ ਅਹੁਦੇ ਤੋਂ ਦਿੱਤਾ...

ਗੁਜਰਾਤ ਦੇ ਮੁੱਖ ਮੰਤਰੀ ਵਿਜੈ ਕੁਮਾਰ ਰੂਪਾਨੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਗੁਜਰਾਤ(ਦ ਸਟੈਲਰ ਨਿਊਜ਼),ਜੋਤੀ। ਗੁਜਰਾਤ ਵਿੱਚ ਚੋਣ ਪ੍ਰਚਾਰ ਤੋ ਪਹਿਲਾ ਮੁੱਖ ਮੰਤਰੀ ਵਿਜੈ ਕੁਮਾਰ ਰੂਪਾਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਭਾਜਪਾ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਅਗਲੇ ਸਾਲ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆ ਹਨ। ਉਹਨਾ ਨੇ ਅਸਤੀਫਾ ਦੇਣ ਦੀ ਕੋਈ ਵਜ੍ਹਾਂ ਨਹੀ ਦੱਸੀ ਹੈ ਅਤੇ ਨਾ ਹੀ ਇਸ ਬਾਰੇ ਉਹਨਾ ਨੇ ਮੀਡੀਆ ਨੂੰ ਕੋਈ ਬਿਆਨ ਦਿੱਤਾ ਹੈ।

Advertisements

ਵਿਜੈ ਰੂਪਾਨੀ ਨੇ ਅਸਤੀਫਾ ਦੇਣ ਤੋ ਬਾਅਦ ਕਿਹਾ ਕਿ, ਮੈਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੇ ਵਰਗੇ ਪਾਰਟੀ ਆਗੂ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ। ਇਸਤੋ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹੁਦੇ ਦੌਰਾਨ ਕਾਫੀ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਮੈਂ ਉਹਨਾ ਦਾ ਧੰਨਵਾਦ ਕਰਦਾ ਹਾ ।

LEAVE A REPLY

Please enter your comment!
Please enter your name here