ਮੁੱਖ ਮੰਤਰੀ ਚੰਨੀ ਨੇ ਭਾਰਤੀ ਹਾਕੀ ਖਿਡਾਰੀਆ ਲਈ ਕੀਤੇ ਵੱਡੇ ਐਲਾਨ, ਖਿਡਾਰੀ ਇੱਛਾ ਮੁਤਾਬਿਕ ਲੈ ਸਕਣਗੇ ਨੌਕਰੀ

ਚੰਡੀਗੜ੍ਹ(ਦ ਸਟੈਲਰ ਨਿਊਜ਼)। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਮੁੱਖ ਮੰਤਰੀ ਦਫਤਰ ਵਿਖੇ ਦੂਜੀ ਕੈਬਨਿਟ ਮੀਟਿੰਗ ਦੋਰਾਨ ਕਿਹਾ ਕਿ ਭਾਰਤੀ ਹਾਕੀ ਟੀਮ ਖਿਡਾਰੀਆਂ ਨੂੰ ਹੁਣ ਉਹਨਾਂ ਦੀ ਇੱਛਾ ਦੇ ਅਨੁਸਾਰ ਨੌਕਰੀ ਦਿੱਤੀ ਜਾਵੇਗੀ ਅਤੇ ਸਾਰੇ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਪੀ.ਸੀ.ਐਸ., ਡੀ.ਐਸ.ਪੀ ਜਾਂ ਹੋਰ ਕੋਈ ਵੀ ਅਹੁਦਾ ਸੰਭਾਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

Advertisements

ਇਸਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਰ ਖਿਡਾਰੀ ਦੇ ਨਾਂ ਤੇ ਵੱਡਾ ਸਟੇਡੀਅਮ ਬਣਾਇਆ ਜਾਵੇਗਾ। ਇਸਤੋਂ ਇਲਾਵਾ ਉਹਨਾਂ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਓਲੰਪਿਕ ਖੇਡਾਂ ਵਿੱਚ 41 ਸਾਲ ਬਾਅਦ ਹਾਕੀ ਟੀਮ ਵੱਲੋਂ ਤਗਮਾ ਜਿੱਤਿਆ ਗਿਆ ਹੈ ਜੋ ਕਿ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਕਿਹਾ ਕਿ ਇਹ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਫੈਸਲਾ ਭਾਰਤੀ ਖਿਡਾਰੀਆਂ ਦਾ ਉਤਸ਼ਾਹ ਅਤੇ ਜੋਸ਼ ਵਧਾਏਗਾ ਅਤੇ ਉਹਨਾਂ ਨੇ ਹਾਕੀ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨੌਕਰੀ ਦੇ ਨਾਲ-ਨਾਲ ਆਪਣੀ ਖੇਡ ਵੀ ਜ਼ਾਰੀ ਰੱਖਣ ਅਤੇ ਹਾਕੀ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣ ।

LEAVE A REPLY

Please enter your comment!
Please enter your name here