ਸਿੰਘੂ ਬਾਰਡਰ: ਨੌਜਵਾਨ ਦੀ ਹੱਤਿਆ ਦੇ ਦੋਸ਼ੀ ਨਿਹੰਗ ਸਰਬਜੀਤ ਨੂੰ ਕੋਰਟ ਨੇ 7 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜਿਆ

ਦਿੱਲੀ( ਦ ਸਟੈਲਰ ਨਿਊਜ਼)। ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਉਤੇ ਨੌਜਵਾਨ ਦੀ ਹੱਤਿਆ ਦੇ ਦੋਸ਼ੀ ਨਿਹੰਗ ਸਰਬਜੀਤ ਨੂੰ ਕੋਰਟ ਨੇ 7 ਦਿਨਾਂ ਦੀ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਦੋਸ਼ੀ ਨੂੰ ਸੋਨੀਪਤ ਦੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਕੋਰਟ ਵਿੱਚ ਪੇਸ਼ ਕਰਦਿਆਂ ਪੁਲਿਸ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ 7 ਦਿਨਾਂ ਦੇ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਨਿਹੰਗ ਸਰਬਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਦਿਆਂ ਕਿਹਾ ਕਿ ਕਤਲ ਵਿੱਚ ਵਰਤੇ ਗਏ ਹਥਿਆਰ ਅਜੇ ਬਰਾਮਦ ਨਹੀਂ ਕੀਤੇ ਗਏ ਹਨ।

Advertisements

ਪੁਲਿਸ ਸੂਤਰਾਂ ਅਨੁਸਾਰ ਸਰਬਜੀਤ ਨੇ ਆਪਣੇ ਖੁਲਾਸੇ ਬਿਆਨ ਵਿੱਚ ਚਾਰ ਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਪੁਲਿਸ ਉਹਨਾਂ ਨੂੰ ਜਲਦ ਹੀ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕਰ ਲਵੇਗੀ । ਪੋਸਟਮਾਰਟਮ ਰਿਪੋਰਟ ਅਨੁਸਾਰ ਮਿ੍ਰਤਕ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਸਦੇ ਸਰੀਰ ਤੋਂ 10 ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਹਨ। ਅਤੇ ਇਸਤੋਂ ਇਲਾਵਾ ਉਸਦੀ ਇੱਕ ਲੱਤ ਵੀ ਕੱਟੀ ਗਈ ਸੀ ਪਰ ਜੋ ਕਿ ਸਰੀਰ ਤੋਂ ਵੱਖ ਨਹੀਂ ਹੋਈ ਸੀ। ਇਸਤੋ ਬਾਅਦ ਨੌਜਵਾਨ ਨੂੰ ਰੱਸੀ ਨਾਲ ਲਟਕਾ ਦਿੱਤਾ ਗਿਆ।

LEAVE A REPLY

Please enter your comment!
Please enter your name here