Thursday, October 29, 2026
Home International ਸੂਰਤ ਵਿੱਚ 5 ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ, 2 ਮਜ਼ਦੂਰਾਂ ਦੀ...

ਸੂਰਤ ਵਿੱਚ 5 ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ, 2 ਮਜ਼ਦੂਰਾਂ ਦੀ ਮੌਤ, 125 ਨੂੰ ਬਚਾਇਆ ਗਿਆ

ਗੁੁਜਰਾਤ( ਦ ਸਟੈਲਰ ਨਿਊਜ਼)। ਗੁੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 5 ਮੰਜ਼ਿਲਾ ਇਮਾਰਤ ਪੈਕੇਜਿੰਗ ਇਕਾਈ ਵਿੱਚ ਭਿਆਨਕ ਅੱਗ ਲੱਗਣ ਦੇ ਕਾਰਣ ਦੋ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ 5 ਮੰਜ਼ਿਲਾ ਇਮਾਰਤ ਵਿੱਚੋਂ 125 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਕਡੋਡੋਰਾ ਦੇ ਪੁਲਿਸ ਅਧਿਕਾਰੀ ਹੇਮੰਤ ਪਟੇਲ ਨੇ ਦੱਸਿਆ ਕਿ ਵੀਵਾ ਪੈਕੇਜਿੰਗ ਕੰਪਨੀ ਵਿੱਚ ਕਰੀਬ 4 ਚਾਰ ਵਜੇ ਅਚਾਨਿਕ ਹੀ ਭਿਆਨਕ ਅੱਗ ਲੱਗ ਗਈ ।

Advertisements

ਇਹ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋ ਕੇ ਹੋਰ ਮੰਜ਼ਿਲਾ ਤੱਕ ਵੀ ਫੈਲ ਗਈ। ਉਹਨਾਂ ਨੇ ਦੱਸਿਆ ਕਿ ਸੁਰੱਖਿਆ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ ਹੈ ਅਤੇ ਕਈ ਮਜ਼ਦੂਰਾਂ ਨੂੰ ਬਾਹਿਰ ਕੱਢ ਲਿਆ ਗਿਆ ਹੈ। ਬਾਕੀ ਫਸੇ ਹੋਏ ਲੋਕਾਂ ਨੂੰ ਬਾਹਿਰ ਕੱਢਣ ਲਈ ਬਚਾਅ ਕਾਰਜ ਲਗਾਤਾਰ ਕੰਮ ਕਰ ਰਹੀ ਹੈ। ਇਸਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੀ ਅਸਲ ਵਜ੍ਹਹ ਪਤਾ ਨਹੀਂ ਲੱਗ ਸਕੀ ਹੈ।

LEAVE A REPLY

Please enter your comment!
Please enter your name here