ਉੱਤਰ ਪ੍ਰਦੇਸ਼ ਵਿੱਚ ਅੱਧੀ ਰਾਤ ਨੂੰ ਡਿੱਗਿਆ ਖਸਤਾਂ ਹਾਲਤ ਦੋ ਮੰਜ਼ਿਲਾਂ ਮਕਾਨ, 5 ਲੋਕਾਂ ਦੀ ਮੌਤ, 6 ਜ਼ਖਮੀ

ਉੱਤਰ-ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਉੱਤਰ-ਪ੍ਰਦੇਸ਼ ਦੇ ਜੌਨਪੁਰ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਉੱਤਰਪ੍ਰਦੇਸ਼ ਵਿੱਚ ਇੱਕ ਖਸਤਾ ਹਾਲਤ ਦੋ ਮੰਜ਼ਿਲਾ ਮਕਾਨ ਅਚਾਨਿਕ ਡਿੱਗਣ ਨਾਲ 5 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ ਹਨ।

Advertisements

ਜਿਹਨਾਂ ਦਾ ਇਲਾਜ ਸਥਾਨਿਕ ਹਸਪਤਾਲ ਵਿੱਚ ਚੱਲ ਰਿਹਾ ਹੈ। ਜਿਹਨਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਰੂਪ ਵਿੱਚ ਦੱਸੀ ਜਾ ਰਹੀ ਹੈ। ਇਹ ਹਾਦਸਾ ਕਰੀਬ ਰਾਤ 11:30 ਵਜੇ ਦੇ ਵਾਪਰਿਆ। ਜਿਸ ਦੋਰਾਨ ਇੱਕ ਹੀ ਪਰਿਵਾਰ ਦੇ 11 ਮੈਬਰ ਘਰ ਦੇ ਮਲਬੇ ਹੇਠਾਂ ਦੱਬ ਗਏ। ਜਿਹਨਾਂ ਵਿੱਚੋਂ 5 ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਸਥਾਨਿਕ ਪੁਲਿਸ ਨੇ ਪਹੁੰਚ ਕੇ ਮਲਬੇ ਨੂੰ ਹਟਾ ਕੇ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਉੱਥੇ ਹੀ ਇੱਕ ਗੁਆਂਢੀ ਵੀ ਮਕਾਨ ਦੇ ਮਲਬੇ ਹੇਠਾਂ ਦੱਬ ਗਿਆ, ਜਿਸਦੀ ਮੌਕੇ ਤੇ ਮੌਤ ਹੋ ਗਈ ।

LEAVE A REPLY

Please enter your comment!
Please enter your name here