
ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਸਿੰਘੂ ਬਾਰਡਰ ‘ਤੇ ਇੱਕ ਕਿਸਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਰੁੜਕੀ ਤਹਿਸੀਲ ਅਮਰੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਵਸਨੀਕ ਸੀ। ਮ੍ਰਿਤਕ ਕਿਸਾਨ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ । ਮ੍ਰਿਤਕ ਦੀ ਲਾਸ਼ ਨਿੰਮ ਦੇ ਦਰੱਖਤ ਨਾਲ ਲਟਕਦੀ ਮਿਲੀ । ਮ੍ਰਿਤਕ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਨਾਲ ਸਬੰਧਤ ਸੀ। ਥਾਣਾ ਕੁੰਡਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

ਜਾਣਕਾਰੀ ਦੇ ਅਨੁਸਾਰ, ਗੁਰਪ੍ਰੀਤ ਸਿੰਘ ਜੋ ਕਿ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ । ਉਥੋਂ ਦੇ ਸਥਾਨਿਕ ਲੋਕਾਂ ਨੇ ਸਵੇਰੇ ਨਿੰਮ ਦੇ ਦਰੱਖਤ ‘ਤੇ ਇਕ ਵਿਅਕਤੀ ਦੀ ਲਾਸ਼ ਨੂੰ ਰੱਸੀ ਨਾਲ ਲਟਕਦਾ ਦੇਖਿਆ। ਲੋਕਾਂ ਨੇ ਇਸਦੀ ਸੂਚਨਾ ਕੁੰਡਲੀ ਥਾਣੇ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ।











