ਮਾਲ ਰੋਡ ਕਪੂਰਥਲਾ ਵਿਖੇ ਕਰਵਾਇਆ “ਨੋ ਚਲਾਨ ਡੇ” ਜਾਗਰੂਕਤਾ ਸੈਮੀਨਾਰ

ਕਪੁਰਥਲਾ (ਦ ਸਟੈਲਰ ਨਿਊਜ਼ ) ਰਿਪੋਰਟ: ਗੌਰਵ ਮੜੀਆ। ਮੁੱਖਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ, ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ ਵਲੋਂ” ਸੜਕ ਸੁਰੱਖਿਆ ਮੇਰੀ ਜਿ਼ੰਮੇਵਾਰੀ” ਪੰਜਾਬ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਮੁਹਿੰਮ ਦੇ ਤਹਿਤ ਸੀਨੀਅਰ ਪੁਲਿਸ ਕਪਤਾਨ ਮਾਨਯੋਗ ਹਰਕਮਲਪ੍ਰੀਤ ਸਿੰਘ ਖੱਖ ਦੇ ਹੁਕਮਾਂ ਅਨੁਸਾਰ ਮਾਲ ਰੋਡ ਕਪੂਰਥਲਾ ਵਿਖੇ ਐਸਪੀ ਜਸਵੀਰ ਸਿੰਘ ਟ੍ਰੈਫਿਕ, ਅਸ਼ੋਕ ਕੁਮਾਰ ਡੀਐਸਪੀ ਟ੍ਰੈਫਿਕ ਕਪੂਰਥਲਾ ਦੀ ਯੋਗ ਅਗਵਾਈ ਵਿੱਚ “ਨੋ ਚਲਾਨ ਡੇ” ਮਨਾਇਆ ਗਿਆ । ਇਸ ਮੌਕੇ ਅਫਸਰ ਸਾਹਿਬਾਨ ਨੇ ਕਿਹਾ ਕਿ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਚਾਹੀਦਾ ਹੈ, ਵਾਹਨ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ, ਇਸ ਨਾਲ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਸੜਕੀ ਹਾਦਸੇ ਆਵਾਜਾਈ ਦੇ ਨਿਯਮਾਂ ਸੰਬੰਧੀ ਕੀਤੀ ਜਾਂਦੀ ਅਣਦੇਖੀ ਕਾਰਨ ਹੁੰਦੇ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਡਰਾਈਵਰਾਂ ਨੂੰ ਵਾਹਨ ਹੋਲੀ ਚਲਾਉਣ ਲਈ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਤੇਜ ਰਫਤਾਰ ਵਾਹਨ ਚਲਾਉਣਾ ਹਾਦਸਿਆਂ ਨੂੰ ਸੱਦਾ ਦੇਣਾ ਹੈ। ਤੇਜ ਰਫਤਾਰ ਵਿਚ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ। ਹਰ ਮਨੁੱਖ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪਰ ਇਹ ਕਿਤੇ ਨਾ ਕਿਤੇ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਘਾਤਕ ਸਿੱਧ ਹੋ ਰਹੀ ਹੈ। ਹਾਦਸਿਆਂ ਦਾ ਕਾਰਨ ਤੇਜ ਰਫਤਾਰ ਕਾਰਨ ਹੀ ਹੁੰਦੇ ਹਨ। ਜਿਸ ਨਾਲ ਮਨੁੱਖੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਵਾਹਨ ਦੀ ਰਫ਼ਤਾਰ ਹੋਲੀ ਹੋਵੇਗੀ ਤਾਂ ਉਹ ਸਮੇਂ ਸਿਰ ਰੁੱਕ‌ ਸਕਦਾ ਹੈ।

Advertisements

ਡਰਾਈਵਰਾਂ ਨੂੰ ਅਪੀਲ ਕੀਤੀ ਕਿ ਸੜਕਾਂ ਤੇ ਲੱਗੇ ਨਿਯਮਾਂ ਸੰਬੰਧੀ ਸਾਈਨ ਬੋਰਡਾਂ ਨੂੰ ਜ਼ਰੂਰ ਗੋਰ ਨਾਲ ਵੇਖਿਆਂ ਤੇ ਪੜਿਆ ਜਾਵੇ। ਰਾਤ ਦੇ ਸਮੇਂ ਸੜਕਾਂ ਦੇ ਕਿਨਾਰਿਆਂ ਤੇ ਕਿਸੇ ਵੀ ਕਿਸਮ ਦੇ ਵਾਹਨ ਖੜ੍ਹੇ ਨਾ ਕੀਤੇ ਜਾਣ। ਰਾਤ ਦੇ ਸਮੇਂ ਇਹ ਸੜਕਾਂ ਦੇ ਕਿਨਾਰਿਆਂ ਖੜ੍ਹੇ ਵਾਹਨ ਕਈ ਵਾਰ ਨਜ਼ਰ ਨਹੀਂ ਆਉਂਦੇ ਤੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਾਰੇ ਹੈਵੀ ਵਾਹਨਾਂ ਤੇ ਪ੍ਰੋਟੈਕਸ਼ਨ ਗਾਰਡ ਲਗਵਾਉਣੇ ਜ਼ਰੂਰੀ ਹੈ। ਡਰਾਈਵਰ ਨੂੰ ਨਸ਼ਾ ਰਹਿਤ ਹੋਣਾ ਚਾਹੀਦਾ ਹੈ।ਇਸ ਮੌਕੇ ਏ.ਐਸ.ਆਈ. ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ,ਇੰਸਪੈਕਟਰ ਪ੍ਰਭਜੀਤ ਸਿੰਘ, ਇੰਸਪੈਕਟਰ ਸੁਖਜੀਤ ਸਿੰਘ,ਸਬ ਇੰਸਪੈਕਟਰ ਲਖਵਿੰਦਰ ਸਿੰਘ, ਸਬ ਇੰਸਪੈਕਟਰ ਗੁਰਮੀਤ ਸਿੰਘ,ਨਵੀਨ ਕੁਮਾਰ, ਵੱਖ-ਵੱਖ ਆਟੋ ਰਿਕਸ਼ਾ ਯੂਨੀਅਨਾਂ ਦੇ ਡਰਾਈਵਰ ਹਾਜਰ ਸਨ।

LEAVE A REPLY

Please enter your comment!
Please enter your name here