Saturday, October 10, 2026
Home Latest ਦਸੂਹਾ ਮਾਰਗ ਤੇ ਕਾਰ-ਮੋਟਰਸਾਇਕਲ ਦੀ ਟੱਕਰ, 2 ਵਿਅਕਤੀਆਂ ਦੀ ਮੋਕੇ ਤੇ ਹੀ...

ਦਸੂਹਾ ਮਾਰਗ ਤੇ ਕਾਰ-ਮੋਟਰਸਾਇਕਲ ਦੀ ਟੱਕਰ, 2 ਵਿਅਕਤੀਆਂ ਦੀ ਮੋਕੇ ਤੇ ਹੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੀਤੀ ਰਾਤ ਹੁਸ਼ਿਆਰਪੁਰ ਦਸੂਹਾ ਮਾਰਗ ਤੇ ਪਿੰਡ ਮਾਛੀਆਂ ਵਿਖੇ ਗੋਲਡਨ ਰਿਸੋਰਟ ਦੇ ਨਜਦੀਕ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਬੁਲੇਟ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੁਨਸ਼ੀ ਰਾਮ ਪਿੰਡ ਕੋਟਲੀ (ਭੂੰਗਾ) ਥਾਣਾ ਹਰਿਆਣਾ, ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਸੀ ਕੰਢੀ ਵਜੋਂ ਹੋਈ।

Advertisements

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਬੁਲੇਟ ਮੋਟਰਸਾਈਕਲ ਪੀਬੀ 07 ਬੀ ਡਬਲਯੂ 1948 ਤੇ ਦੋ ਵਿਅਕਤੀ ਸਵਾਰ ਹੋਕੇ ਗੜ੍ਹਦੀਵਾਲਾ ਵਲੋਂ ਪਿੰਡ ਕੋਟਲੀ (ਭੁੰਗਾ) ਜਾ ਰਹੇ ਸੀ ਜਦੋਂ ਉਹ ਗੋਲਡਨ ਰਿਸੋਰਟ ਮਾਛੀਆਂ ਦੇ ਨਜਦੀਕ ਪਹੁੰਚੇ ਤੇ ਇੱਕ ਵਰਨਾ ਕਾਰ ਨੂੰ ਪੀਬੀ 08 ਬੀ ਵਾਈ 1136 , ਜੋਕਿ ਹੁਸ਼ਿਆਰਪੁਰ ਵਲੋਂ ਆ ਰਹੀ ਸੀ, ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਹੋਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਟੱਕਰ ਇੰਨੀ ਭਿਆਨਕ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀ ਇੱਕ ਸ਼ਾਦੀ ਸਮਾਰੋਹ ਤੋਂ ਵਾਪਸ ਕੋਟਲੀ ਜਾ ਰਹੇ ਸਨ। ਮ੍ਰਿਤਕ ਅਮਨ ਦੀਪ ਸਿੰਘ ਫੌਜ ਵਿਚ ਨੌਕਰੀ ਕਰਦਾ ਸੀ ਤੇ ਕੁੱਝ ਹੀ ਦਿਨ ਪਹਿਲਾਂ ਛੁੱਟੀ ਘਰ ਆਇਆ ਸੀ। ਰਾਹਗੀਰਾਂ ਨੇ ਇਸ ਘਟਨਾ ਸਬੰਧੀ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਸੂਚਨਾ ਦਿੱਤੀ। ਤੁਰੰਤ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਸਮੇਤ ਘਟਨਾ ਸਥਾਨ ਤੇ ਪਹੁੰਚੇ। ਤੱਦ ਤੱਕ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਤੇ ਕਾਰ ਸਵਾਰ ਆਪਣੀ ਗੱਡੀ ਦੇ ਕਾਗਜ ਕੱਢ ਕੇ ਫਰਾਰ ਹੋ ਚੁੱਕਿਆ ਸੀ। ਮਨਜੋਤ ਸਿੰਘ ਤਲਵੰਡੀ ਨੇ ਘਟਨਾ ਦੀ ਸੂਚਨਾ ਥਾਣਾ ਗੜਦੀਵਾਲਾ ਨੂੰ ਦਿੱਤੀ। ਥਾਣਾ ਗੜਦੀਵਾਲਾ ਦੇ ਕਰਮਚਾਰੀ ਏਐਸਆਈ ਦਰਸ਼ਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਲਾਸ਼ਾਂ ਤੇ ਗੱਡੀ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here