Saturday, October 17, 2026
Home Hoshiarpur ਹੁਸ਼ਿਆਰਪੁਰ ਤੋਂ ਜਿੰਪਾਂ ਨੇ ਦੋ ਸਾਬਕਾ ਮੰਤਰੀਆਂ ਨੂੰ ਭਾਰੀ ਵੋਟਾਂ ਨਾਲ ਪਾਈ...

ਹੁਸ਼ਿਆਰਪੁਰ ਤੋਂ ਜਿੰਪਾਂ ਨੇ ਦੋ ਸਾਬਕਾ ਮੰਤਰੀਆਂ ਨੂੰ ਭਾਰੀ ਵੋਟਾਂ ਨਾਲ ਪਾਈ ਮਾਤ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹੁਸ਼ਿਆਰਪੁਰ ਤੋਂ ਜਿੰਪਾਂ ਨੇ ਦੋ ਸਾਬਕਾ ਮੰਤਰੀਆਂ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ। ਦੱਸ ਦਈਏ ਕਿ ਜਿੰਪਾਂ ਨੂੰ 51112 ਵੋਟਾਂ ਮਿਲ ਚੁੱਕੀਆਂ ਹਨ ਤੇ ਉਹਨਾਂ ਨੇ ਦੂਸਰੀ ਪਾਰਟੀ ਦੇ ਮੁਕਾਬਲੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ ਅਤੇ ਉਹਨਾਂ ਨੇ ਦੂਸਰੀ ਪਾਰਟੀ ਨੂੰ ਇੱਕ ਵੱਡੀ ਮਾਤ ਪਾਈ ਹੈ।

Advertisements

ਜਾਣਕਾਰੀ ਦੇ ਅਨੁਸਾਰ, ਕਾਂਗਰਸ ਪਾਰਟੀ ਦੇ ਮੌਜ਼ੂਦਾ ਵਿਧਾਇਕ ਸੁੰਦਰ ਸ਼ਾਮ ਅਰੋੜਾਂ ਵੀ ਆਪਣੀ ਸੀਟ ਨੂੰ ਨਹੀਂ ਬਚਾ ਸਕੇ ਹਨ, ਜੋ ਕਿ ਦੂਸਰੇ ਨੰਬਰ ਤੇਂ ਰਹੇ ਹਨ। ਉਹਨਾਂ ਨੇ 37253 ਵੋਟਾਂ ਹਾਸਿਲ ਕੀਤੀਆਂ ਹਨ। ਤੀਸਰੇ ਨੰਬਰ ਤੇ ਭਾਜਪਾ ਉਮੀਦਵਾਰ ਸਾਬਕਾ ਮੰਤਰੀ ਤੀਕਸਣ ਸੂਦ ਨੇ ਵੀ 23973 ਵੋਟਾਂ ਹਾਸਿਲ ਕੀਤੀਆਂ ਹਨ ਪਰ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾਂ ਪਿਆਂ ਹੈ।

LEAVE A REPLY

Please enter your comment!
Please enter your name here