Saturday, October 31, 2026
Home Hoshiarpur ਪੈਨਸ਼ਨਾਂ ਬੰਦ ਕਰਵਾਉਣ ਵਾਲਾ ਫੈਸਲਾ ਸ਼ਲਾਘਾਯੋਗ: ਟੇਰਕਿਆਨਾ

ਪੈਨਸ਼ਨਾਂ ਬੰਦ ਕਰਵਾਉਣ ਵਾਲਾ ਫੈਸਲਾ ਸ਼ਲਾਘਾਯੋਗ: ਟੇਰਕਿਆਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਨੇਤਾਵਾਂ ਦੀਆਂ ਫ਼ਜ਼ੂਲ ਹੀ ਲੱਗੀਆਂ ਕਈ ਕਈ ਪੈਨਸ਼ਨਾਂ ਬੰਦ ਕਰਵਾਉਣ ਵਾਲਾ ਫੈਸਲਾ ਸ਼ਲਾਘਾਯੋਗ ਹੈ ਤੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਅਜਿਹਾ ਫੈਸਲਾ ਪਹਿਲੀ ਵਾਰ ਲੈਣ ਦੀ ਦਲੇਰੀ ਸਿਰਫ ਭਗਵੰਤ ਮਾਨ ਹੁਰਾਂ ਨੇ ਹੀ ਕੀਤੀ ਹੈ ਜਿਸ ਲਈ ਅਸੀ ਲੋਕ ਉਂਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ । ਇਸ ਫ਼ੈਸਲੇ ਉੱਤੇ ਕਰੋੜਾਂ ਲੋਕ ਖੁਸ਼ ਹੋਏ ਹਨ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਦੇ ਵੋਟਰ ਸੁਪੋਰਟਰ ਰਹੇ ਹੋਣ । ਚਲੋ ਦੇਰ ਆਏ ਦਰੁਸਤ ਆਏ ਆਖਰ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਉੱਤੇ ਕਿਸੇ ਨੇ ਤਾਂ ਪੈਹਰਾ ਦਿੱਤਾ ਹੀ ਹੈ । ਇਸ ਫ਼ੈਸਲੇ ਨਾਲ ਚਲਾਕ ਨੇਤਾਵਾਂ ਦੀਆਂ ਪੈਨਸ਼ਨਾਂ ਵਾਲਾ ਕਰੋੜਾਂ ਰੁਪਈਆ ਪੰਜਾਬ ਦੇ ਖ਼ਜ਼ਾਨੇ ਵਿੱਚ ਹੀ ਆਵੇਗਾ ਜਿਸ ਨਾਲ ਸੂਬੇ ਦੀ ਤਰੱਕੀ ਹੋਵੇਗੀ।

Advertisements

LEAVE A REPLY

Please enter your comment!
Please enter your name here