ਮੰਤਰੀ ਨੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਦੱਸਿਆਂ ਸੀ ਭੋਲੇ, ਕੇਜਰੀਵਾਲ ਨੇ ਟਵੀਟ ਕਰ ਦਿੱਤਾ ਮੌੜ੍ਹਵਾਂ ਜਵਾਬ

ਨਵੀਂ ਦਿੱਲੀ ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਆਪ ਸਰਕਾਰ ਪੰਜਾਬ ਵਿੱਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਹੁਣ ਹੌਲੀ-ਹੌਲੀ ਦੂਜੇ ਸੂਬੇ ਵਿੱਚ ਆਪਣੇ ਪੈਰ ਜਮਾਂ ਰਹੀ ਹੈ। ਜਾਣਕਾਰੀ ਦੇ ਅਨੁਸਾਰ, ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੁਝ ਦਿਨ ਪਹਿਲਾਂ ਇਕ ਮੁੱਦੇ ‘ਤੇ ਚਰਚਾ ਦੌਰਾਨ ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੀ ਆਰਥਿਕ ਹਾਲਤ ਖਰਾਬ ਹੈ। ਇਸਤੋਂ ਇਲਾਵਾ ਉਹਨਾਂ ਨੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੰਤਰੀ ਭੋਲੇ ਹਨ। ਸਿਆਸਤ ਨਾਲ ਕਿਸੇ ਦਾ ਕੋਈ ਲੈਣਾ-ਦੇਣਾ ਨਹੀਂ ਹੈ।

Advertisements

ਜਿਹੜੇ ਲੋਕ ਚੁਣੇ ਗਏ ਹਨ, ਉਨ੍ਹਾਂ ਵਿੱਚੋਂ 90 ਫੀਸਦੀ ਨੇ ਤਾਂ ਵਿਧਾਨ ਸਭਾ ਦੇਖੀ ਵੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਸ਼ਾਮਲ ਕੁਝ ਮੰਤਰੀ ਮੋਬਾਈਲ ਰਿਪੇਅਰ ਕਰਦੇ ਸਨ ਅਤੇ ਕੁਝ ਆਟੋ ਚਾਲਕ ਹਨ। ਜਿਸਦੇ ਕਾਰਣ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮੌੜਵਾਂ ਜਵਾਬ ਦਿੱਤਾ ਹੈ। ਉਹਨਾਂ ਟਵੀਟ ਕੀਤਾ ਕਿ ‘ਭਾਈ ਜੀ, ਇਸ ਦੇਸ਼ ਦੇ ਆਮ ਆਦਮੀ ਦਾ ਮਜ਼ਾਕ ਨਾ ਉਡਾਓ। ਜੋ ਕੰਮ ਤੁਹਾਡੀਆਂ ਸਾਰੀਆਂ ਪਾਰਟੀਆਂ ਅਤੇ ਲੀਡਰ 75 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਕੰਮ ਹੁਣ ਇਸ ਦੇਸ਼ ਦਾ ਆਮ ਆਦਮੀ ਕਰੇਗਾ ਕਿਉਂਕਿ ਸਾਡੀ ਨੀਅਤ ਸਾਫ਼ ਹੈ। ਦੇਸ਼ ਨੇ ‘ਆਪ’ ਆਗੂਆਂ ‘ਤੇ ਭਰੋਸਾ ਕੀਤਾ। ਆਗੂਆਂ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ। ਦੇਖੋ, ਹੁਣ ਆਮ ਆਦਮੀ ਚੰਗੀ ਸਰਕਾਰ ਚਲਾਵੇਗਾ।

LEAVE A REPLY

Please enter your comment!
Please enter your name here