ਮੇਲਾ ਦੇਖਣ ਗਏ ਚਾਚੇ-ਭਤੀਜੇ ਦੀ ਸਤਲੁਜ ਦਰਿਆਂ ਵਿੱਚ ਨਹਾਉਦੇ ਸਮੇਂ ਹੋਈ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਵਿਸਾਖੀ ਮਨਾ ਰਹੇ ਚਾਚੇ ਤੇ ਭਤੀਜੇ ਦੀ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਸਤਲੁਜ ਦਰਿਆ ‘ਚ ਨਹਾਉਂਦੇ ਸਮੇਂ 25 ਸਾਲਾ ਮਨਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਉਸਦਾ 19 ਸਾਲਾ ਭਤੀਜਾ ਸਾਜਨ ਡੁੱਬ ਗਏ।

Advertisements

ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਵਿਸਾਖੀ ਮੌਕੇ ਮੇਲਾ ਸਜਾਇਆ ਗਿਆ ਸੀ ਅਤੇ ਸੰਗਤ ਗੁਰਦੁਆਰਾ ਸਾਹਿਬ ਨੇੜੇ ਸਤਲੁਜ ਦਰਿਆ ਵਿੱਚ ਇਸ਼ਨਾਨ ਕਰ ਰਹੀ ਸੀ। ਜਿਸ ਦੌਰਾਨ ਚਾਚਾ-ਭਤੀਜਾ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਏ। ਮੌਕੇ ‘ਤੇ ਬੀਐਸਐਫ ਦੇ ਜਵਾਨਾਂ ਨੇ ਉਕਤ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਸਫਲਤਾ ਨਹੀਂ ਮਿਲ ਸਕੀ। ਚਿੰਤਾ ਦਾ ਵਿਸ਼ਾ ਇਹ ਹੈ ਕਿ ਦਰਿਆ ਦੇ ਪਾਣੀ ਦਾ ਅੱਗੇ ਵਹਾਅ ਪਕਿਸਤਾਨ ਨੂੰ ਹੈ, ਪਿੰਡ ਵਾਸੀਆਂ ‘ਚ ਡਰ ਹੈ ਕਿ ਦੋਨਾਂ ਦੀਆਂ ਲਾਸ਼ਾਂ ਅੱਗੇ ਪਕਿਸਤਾਨ ਵਾਲੇ ਪਾਸੇ ਨਾ ਚਲੀਆਂ ਜਾਣ, ਫਿਰ ਮੁਸ਼ਕਲ ਹੋ ਜਾਵੇਗੀ ।

LEAVE A REPLY

Please enter your comment!
Please enter your name here