ਮਹਿਲਾ ਨੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਕਾਰਣ ਆਤਮਹੱਤਿਆਂ ਦੀ ਕੀਤੀ ਕੋਸਿਸ਼, ਪੁਲਿਸ ਤੇ ਵੀ ਲਗਾਏ ਇਲਜ਼ਾਮ

ਚੇਨੱਈ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਤਾਮਿਲਨਾਡੂ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਮਹਿਲਾ ਨੇ ਜਬਰਦਸਤੀ ਧਰਮ ਪਰਿਵਰਤਨ ਦੇ ਆਰੋਪ ਲਗਾਉਦੇ ਹੋਏ ਆਤਮਹੱਤਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੌਕੇ ਤੇ ਪੁਲਿਸ ਕਰਮਚਾਰੀਆਂ ਵੱਲੋਂ ਉਸਨੂੰ ਰੋਕ ਲਿਆ ਗਿਆ।

Advertisements

ਪਚੇਰੀ ਪਿੰਡ ਦੀ ਰਹਿਣ ਵਾਲੀ ਵਲਾਰਮਤੀ ਨੇ ਆਰੋਪ ਲਗਾਉਦੇ ਹੋਏ ਦੱਸਿਆਂ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਸਾਈ ਧਰਮ ਅਪਨਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ ਅਤੇ ਉਸਦੇ ਪਰਿਵਾਰ ਵੱਲੋਂ ਅਤੇ ਉਸ ਵੱਲੋਂ ਮਨ੍ਹਾਂ ਕੀਤਾ ਜਾਣ ਤੇ ਉਹਨਾਂ ਤੇ ਜ਼ੁਲਮ ਕੀਤੇ ਗਏ। ਇਸਤੋ ਇਲਾਵਾ ਮਹਿਲਾਂ ਨੇ ਕਿਹਾ ਕਿ ਪੁਲਿਸ ਨੇ ਵੀ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਿਸਦੇ ਕਾਰਣ ਉਸਨੇ ਆਤਮਹੱਤਿਆਂ ਕਰਨ ਦਾ ਫੈਸਲਾ ਲਿਆ। ਉਸਨੇ ਕਿਹਾ ਕਿ ਉਸਦੇ ਪਿੰਡ ਵਿੱਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪਰ ਜਦੋ ਉਸਨੇ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here