ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਲੱਗੀ ਸਫਲਤਾ ਹੈਰੋਇੰਨ ਸਮੇਤ ਇੱਕ ਵਿਅਕਤੀ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਮਾਨਯੋਗ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਗਜੀਤ ਸਿੰਘ ਸਰੋਆ SPD ਕਪੂਰਥਲਾ ਦੀ ਅਗਵਾਈ ਹੇਠ ਅਤੇ ਰਜੇਸ਼ ਕੱਕੜ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਗਸਤ ਕਰਦੀ ਹੋਈ ਪੀਰ ਬਾਬੇ ਨੱਥ ਸ਼ਾਹ ਦੀ ਜਗਾ ਲੱਗੇ ਪੁੱਜੀ ਤਾਂ ਪਿੰਡ ਲਾਟੀਆਵਾਲ ਦੀ ਤਰਫੋਂ ਇਕ ਮੋਨਾ ਨੌਜਵਾਨ ਸੜਕੇ ਸੜਕ ਤੁਰਿਆ ਆਉਂਦਾ ਦਿਖਾਈ ਦਿਤਾ ਜਿਸਨੇ ਪੁਲਿਸ ਪਾਰਟੀ ਨੂੰ ਦੇਖ ਆਪਣੀ ਖੱਬੀ ਜੋਬ ਵਿਚੋਂ ਇਕ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ।

Advertisements

ਜਿਸਨੂੰ ਏ.ਐਸ.ਆਈ ਗੁਰਦੀਪ ਸਿੰਘ ਨੇ ਸ਼ਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਨ ਤੋਂ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਮੁਹੰਮਦ ਅਸਰਫ ਵਨੀ ਪੁੱਤਰ ਗੁਲਾਮ ਮੋਹੀਦੀਨ ਵਨੀ ਵਾਸੀ ਬਾਨੀ ਮੁੱਲਾ ਥਾਣਾ ਕੁਲਗਾਮ ਜੰਮੂ ਕਸ਼ਮੀਰ ਦੱਸਿਆ ਜਿਸ ਵੱਲੋਂ ਸੁੱਟੇ ਮੋਮੀ ਲਿਫਾਫੇ ਵਿਚੋਂ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ ।

LEAVE A REPLY

Please enter your comment!
Please enter your name here