ਅਮਰਨਾਥ ਗੁਫਾ ਨੇੜੇ ਆਏ ਹੜ੍ਹ ਵਿੱਚ ਕਰੀਬ 16 ਯਾਤਰੀਆਂ ਦੀ ਮੌਤ, 40 ਲਾਪਤਾ, ਰਾਹਤ ਕਾਰਜ ਜਾਰੀ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜੰਮੂ-ਕਸ਼ਮੀਰ ‘ਚ ਅਮਰਨਾਥ ਗੁਫਾ ਮੰਦਰ ਨੇੜੇ ਆਏ ਹੜ੍ਹ ‘ਚ 16 ਯਾਤਰੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਿਸ ਵਿੱਚ 40 ਲੋਕ ਲਾਪਤਾ ਹੋ ਗਏ ਹਨ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਇਹ ਘਟਨਾ ਬੱਦਲ ਫੱਟਣ ਕਾਰਨ ਨਹੀਂ ਹੋਈ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਆਈਐਮਡੀ ਨੇ ਪੀਲਾ ਅਲਰਟ ਜਾਰੀ ਕੀਤਾ ਸੀ। ਆਈਏਐਫ ਅਧਿਕਾਰੀ ਨੇ ਦੱਸਿਆਂ ਕਿ ਭਾਰਤੀ ਹਵਾਈ ਸੈਨਾ ਨੇ ਯਾਤਰੀਆਂ ਦੇ ਬਚਾਅ ਲਈ ਹੈਲੀਕਾਪਟਰ ਤੈਨਾਤ ਕੀਤੇ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅਮਰਨਾਥ ਯਾਤਰੀ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ। ਜਿਸਤੋਂ ਬਾਅਦ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here