Monday, November 2, 2026
Home Hoshiarpur ਬੇ-ਨਿਯਮ ਹਾਜ਼ਰ ਹੋ ਰਹੇ ਨਵਨਿਯੁਕਤ ਅਧਿਆਪਕ ਦਾ ਮਸਲਾ ਜੀਟੀਯੂ ਨੇ ਕਰਵਾਇਆ ਹੱਲ

ਬੇ-ਨਿਯਮ ਹਾਜ਼ਰ ਹੋ ਰਹੇ ਨਵਨਿਯੁਕਤ ਅਧਿਆਪਕ ਦਾ ਮਸਲਾ ਜੀਟੀਯੂ ਨੇ ਕਰਵਾਇਆ ਹੱਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਿਨ੍ਹਾਂ ਕਿਸੇ ਤਿਆਰੀ ਤੋਂ ਪ੍ਰਾਇਮਰੀ ਵਿਭਾਗ ਵਿੱਚ 6635 ਅਧਿਆਪਕਾਂ ਦੀ ਕੀਤੀ ਨਿਯੁਕਤੀ ਨਾਲ ਜਿੱਥੇ ਨਵ -ਨਿਯੁਕਤ ਅਧਿਆਪਕਾਂ ਨੂੰ 150 ਤੋਂ 200 ਕਿਲੋਮੀਟਰ ਘਰੋਂ ਬੇ -ਘਰ ਹੋਣਾ ਪਿਆ ਉੱਥੇ ਹੀ ਉਹਨਾਂ ਸਕੂਲਾਂ ਦੇ ਅਧਿਆਪਕ ਵੀਂ ਆਪਣੀ ਪੋਸਟ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਅਨੁਸਾਰ ਸਕੂਲ ਵਿੱਚ ਅਧਿਆਪਕ ਦੀ ਲੋੜ ਨਾ ਹੋਣ ਦੇ ਬਾਵਜੂਦ ਨਵੇਂ ਅਧਿਆਪਕ ਬਗੈਰ ਕਿਸੇ ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਸਕੂਲਾਂ ਵਿੱਚ ਭੇਜੇ ਗਏ ਹਨ ਜਦਕਿ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਕੂਲ ਇਹਨਾਂ ਨਵਨਿਯੁਕਤ ਅਧਿਆਪਕਾਂ ਦੀ ਸੇਵਾਵਾਂ ਤੋਂ ਵਾਂਝੇਂ ਰਹਿ ਗਏ, ਜਿੱਥੇ ਇਹਨਾਂ ਅਧਿਆਪਕਾਂ ਦੀ ਬਹੁਤ ਲੋੜ ਸੀ l

Advertisements

ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਕੁੱਝ ਥਾਵਾਂ ਤੇ ਨਵਨਿਯੁਕਤ ਅਧਿਆਪਕਾਂ ਦੀ ਬੇਨਿਯਮ ਹਾਜ਼ਰੀ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਦਾ ਅਮਲਾ ਅਤੇ ਅਫ਼ਸਰ ਪੱਬਾਂ ਪਾਰ ਹੋਏ ਦਿਖਾਈ ਦਿੱਤੇ l ਇਸ ਤਰ੍ਹਾਂ ਦੀ ਇੱਕ ਬੇਨਿਯਮ ਹਾਜ਼ਰ ਕਰਵਾਉਣ ਦਾ ਵਿਰੋਧ ਕਰਨ ਦਾ ਖਮਿਆਜਾ ਇੱਕ ਪੁਰਾਣੇ ਅਧਿਆਪਕ ਨੂੰ ਮਹਿੰਗਾ ਪੈਣ ਲੱਗਾ ਤਾਂ ਇਸ ਸੰਬੰਧ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਸੰਜੀਵ ਗੌਤਮ ਨੂੰ ਮਿਲਿਆ ਅਤੇ ਉਹਨਾਂ ਸਾਹਮਣੇ ਇਸ ਸਾਰੀ ਘਟਨਾ ਦਾ ਭਾਰੀ ਵਿਰੋਧ ਜ਼ਾਹਿਰ ਕੀਤਾ ਤਾਂ ਡੀ ਈ ਓ ਸਾਹਿਬ ਨੇ ਕਿਹਾ ਕਿ ਇਸ ਨਵੇਂ ਨਿਯੁਕਤ ਅਧਿਆਪਕ ਦੀ ਨਿਯੁਕਤੀ ਦਾ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਉਹਨਾਂ ਨੇ ਮੌਕੇ ਤੇ ਹੀ ਪੁਰਾਣੇ ਅਧਿਆਪਕ ਨੂੰ ਰਾਹਤ ਦਿੰਦੇ ਹੋਏ ਨਵੇਂ ਨਿਯੁਕਤ ਦੋਨੋਂ ਅਧਿਆਪਕਾਂ ਦੇ ਲਈ ਸਕੂਲ ਵਿੱਚ ਇੱਕ ਹੀ ਬਣਦੀ ਪੋਸਟ ਦਾ ਪ੍ਰਪੋਜ਼ਲ ਬਣਾ ਕੇ ਉੱਚ-ਅਧਿਕਾਰੀਆਂ ਨੂੰ ਭੇਜ ਦਿੱਤਾ l

ਇਸ ਅਵਸਰ ਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਤਰਲੋਚਨ ਸਿੰਘ ਵੀਂ ਮੌਜੂਦ ਸਨ l ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਲੈਕਚਰਰ ਅਮਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ, ਜੁਆਇੰਟ ਸਕੱਤਰ ਵਿਕਾਸ ਸ਼ਰਮਾ ਅਤੇ ਜੱਥੇਬੰਧਕ ਸਕੱਤਰ ਹਰਵਿੰਦਰ ਸਿੰਘ,ਪ੍ਰਚਾਰ ਸਕੱਤਰ ਅਰਵਿੰਦਰ ਸਿੰਘ ਮਾਹਿਲਪੁਰ, ਸਹਾਇਕ ਜਥੇਬੰਦਕ ਸਕੱਤਰ,ਪ੍ਰਿੰਸੀਪਲ ਹਰਜੀਤ ਸਿੰਘ ਖਜ਼ਾਨਚੀ,ਹੈੱਡਮਾਸਟਰ ਸੰਦੀਪ ਸਿੰਘ ,ਪ੍ਰਿੰਸ ਗੜ੍ਹਦੀਵਾਲਾ,ਬਲਜੀਤ ਕੌਸ਼ਲ,ਨਰੇਸ਼ ਕੁਮਾਰ ਗੜ੍ਹਸ਼ੰਕਰ, ਮੁੱਖ ਸਲਾਹਕਾਰ ਸੁਨੀਲ ਕੁਮਾਰ ਸ਼ਰਮਾ,ਮੀਤ ਪ੍ਰਧਾਨ ਸੰਜੀਵ ਧੂਤ,ਸਚਿਨ ਕੁਮਾਰ ਜੁਆਇੰਟ ਸਕੱਤਰ,ਸ਼ਾਮ ਸੁੰਦਰ ਕਪੂਰ, ਨਰਿੰਦਰ ਅਜਨੋਹਾ,ਕੇਸ਼ਵ ਦਾਸ ਖੇਪੜ,ਸਤਵਿੰਦਰ ਮਾਹਿਲਪੁਰ, ਰਾਜ ਕੁਮਾਰ, ਸੰਦੀਪ ਸ਼ਰਮਾ ਬਾਗਪੁਰ, ਰਣਵੀਰ ਸਿੰਘ ,ਅਨੁਪਮ ਰਤਨ, ਸਰਬਜੀਤ ਟਾਂਡਾ, ਨਰਿੰਦਰ ਮੰਗਲ, ਰਾਜੇਸ਼ ਅਰੋਡ਼ਾ,ਮਨਜੀਤ ਸਿੰਘ ਮੁਕੇਰੀਆਂ, ਪ੍ਰਿੰਸੀਪਲ ਬਲਵੀਰ ਸਿੰਘ, ਸ਼ਸ਼ੀਕਾਂਤ ਤਲਵਾੜਾ, ਕਮਲਦੀਪ ਸਿੰਘ ਭੂੰਗਾ, ਲੈਕਚਰਾਰ ਸੰਜੀਵ ਕੁਮਾਰ,ਬਲਜੀਤ ਕੋੌਸ਼ਲ, ਪਵਨ ਗੋਇਲ, ਅਸ਼ੋਕ ਕੁਮਾਰ ਬੁਲੋਵਾਲ, ਮਨੋਜ ਰਤਨ, ਜਸਵਿੰਦਰ ਬੁਲੋਵਾਲ, ਜਰਨੈਲ ਸਿੰਘ , ਮਨਵੀਰ ਸਿੰਘ , ਅਮਨਦੀਪ ਸਿੰਘ , ਲੈਕਚਰਾਰ ਹਰਜੀਤ ਸਿੰਘ , ਲੈਕਚਰਾਰ ਸਵਰਨ ਸਿੰਘ ,ਜਸਵੰਤ ਮੁਕੇਰੀਆਂ, ਪਰਸਰਾਮ, ਨਰੇਸ਼ ਕੁਮਾਰ ਮੇਧਾ ,ਅਮਰਜੀਤ ਹਾਜੀਪੁਰ,ਵਿਕਾਸ ਅਰੋੜਾ, ਗੁਰਵਿੰਦਰ ਸਿੰਘ, ਗੁਰਵਿੰਦਰ ਜੱਜ ਤੇ ਸੁਰਿੰਦਰ ਕੁਮਾਰ ਕਮਾਹੀ ਦੇਵੀ, ਧਰੁਵ ਰਾਜ, ਨਰੇਸ਼ ਕੁਮਾਰ ਹਾਜ਼ਰ ਸਨ l

LEAVE A REPLY

Please enter your comment!
Please enter your name here