ਸਮਾਜ ਸੇਵੀ ਮੋਨੂੰ ਭੰਡਾਰੀ ਦੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਲਗਾਈ ਅੱਗ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸੁਲਤਾਨਪੁਰ ਲੋਧੀ ਦੇ ਨਾਮੀ ਸਮਾਜ ਸੇਵੀ ਮੋਨੂੰ ਭੰਡਾਰੀ ਦੀ ਬੀਤੀ ਰਾਤ ਮੁਹੱਲਾ ਪੁਰੀਆਂ ਵਿਖੇ ਸੜਕ ਤੇ ਖੜੀ ਫਾਰਚੂਨਰ ਕਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਅਤੇ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ। ਮੋਨੂ ਭੰਡਾਰੀ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਸੁਲਤਾਨਪੁਰ ਲੋਧੀ ਦੇ ਨਾਮੀ ਸਮਾਜ ਸੇਵੀ ਮੋਨੂੰ ਭੰਡਾਰੀ ਦੀ ਬੀਤੀ ਰਾਤ ਮੁਹੱਲਾ ਪੁਰੀਆਂ ਵਿਖੇ ਸੜਕ ਤੇ ਖਡ਼੍ਹੀ ਇੱਕ ਫਾਰਚੂਨਰ ਕਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਪਾ ਕੇ ਕਾਰ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਕੋਲ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ।

Advertisements

ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਮੋਨੂੰ ਭੰਡਾਰੀ ਨੇ ਦੱਸਿਆ ਕਿ ਮੇਰੀ ਗੱਡੀ ਬੀਤੀ ਰਾਤ ਮੁਹੱਲਾ ਪੁਰੀਆ ਦੀ ਸੜਕ ਤੇ ਖੜ੍ਹੇ ਸੀ। ਤਾਂ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਆਉਂਦੇ ਹਨ ਅਤੇ ਮੇਰੀ ਫੋਰਚੂਨਰ ਗੱਡੀ ਪੀ ਬੀ 09 ਡਬਲਯੂ 6500 ਤੇ ਪੈਟਰੋਲ ਪਾ ਕੇ ਸਾੜ ਦਿੰਦੇ ਹਨ ਅਤੇ ਮੇਰੀ ਗੱਡੀ ਦੀ ਭੰਨਤੋੜ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਪਹਿਲਾਂ ਮੇਰੇ ਘਰ ਦੀ ਰੇਕੀ ਵੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਮੇਰੇ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਧਰ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਕੇ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਜਸਮੇਲ ਕੌਰ ਸੰਧੂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here