ਟਾਂਡਾ ਪੁਲਿਸ ਵੱਲੋਂ ਇੱਕ ਭਗੋੜਾ ਦੋਸ਼ੀ ਗਿ੍ਰਫਤਾਰ

ਟਾਂਡਾ ਉੜਮੁੜ(ਦ ਸਟੈਲਰ ਨਿਊਜ਼)। ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸਪੀ ਮਨਪ੍ਰੀਤ ਸਿੰਘ ਢਿੱਲੋ, ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਜੀ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਮਾੜੇ ਅਨਸਰਾਂ/ਭਗੋੜਿਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।

Advertisements

ਜਿਸ ਤੇ ਏ.ਐਸ.ਆਈ ਰਾਜੇਸ਼ ਕੁਮਾਰ, ਇੰਚਾਰਜ ਚੌਂਕੀ ਸਰਾਂ, ਥਾਣਾ ਟਾਂਡਾ ਨੇ ਮੁਕਦਮੇ ਵਿੱਚ ਮਾਣਯੋਗ ਅਦਾਲਤ ਵੱਲੋਂ ਭਗੌੜੇ ਕਰਾਰ ਕੀਤੇ ਦੋਸ਼ੀ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਖਿਲਾਫ ਹੇਠ ਲਿਖੇ ਮੁਕੱਦਮੇ ਦਰਜ ਹਨ।

LEAVE A REPLY

Please enter your comment!
Please enter your name here