ਪੈਟਰੋਲ ਪੰਪ ਲੁੱਟਣ ਦੀ ਤਿਆਰੀ ਕਰਦੇ 5 ਨੌਜਵਾਨ ਕਾਬੂ, 2 ਪਿਸਟਲ, 5 ਰੌਂਦ ਜਿੰਦਾ, 1 ਰਿਵਾਲਵਰ 32 ਬੋਰ, 5 ਰੌਂਦ ਜਿੰਦਾ 32 ਬੋਰ ਅਤੇ ਵਹੀਕਲ ਬ੍ਰਾਮਦ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਨਵਨੀਤ  ਸਿੰਘ ਬੈਂਸ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤੇ ਸ਼ਹਿਰ ਕਪੂਰਥਲਾ ਵਿੱਚ ਵੱਧ ਰਹੇ ਨਸ਼ੇ ਅਤੇ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ, ਲੁੱਟ ਖੋਹਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ,  ਬਰਜਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਐਸ.ਆਈ ਸ਼ਾਮ ਸਿੰਘ ਦੀ ਪੁਲਿਸ ਪਾਰਟੀ ਨੂੰ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਨਵਜੋਤ ਸਿੰਘ ਉਰਫ ਮਨੀ ਪੁੱਤਰ ਮਲਕੀਤ ਸਿੰਘ, ਰਵੀਪਾਲ ਸਿੰਘ ਉਰਫ ਰਵੀ ਪੁੱਤਰ ਵਿਜੈ ਕੁਮਾਰ, ਕਰਨ ਲਹੋਰੀ ਉਰਫ ਕਰਨ ਪੁੱਤਰ ਅਸ਼ੋਕ ਕੁਮਾਰ, ਸੁਮੀਰ ਉਰਫ ਸ਼ੇਰੂ ਪੁੱਤਰ ਬਲਦੇਵ ਸਿੰਘ, ਵਾਸੀਆਨ ਮੁਸ਼ਕਵੇਦ ਥਾਣਾ ਕੋਤਵਾਲੀ ਕਪੂਰਥਲਾ ਜਿਲਾ ਕਪੂਰਥਲਾ ਅਤੇ ਸੰਦੀਪ ਸਿੰਘ ਉਰਫ ਸਾਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੀਰਪੁਰ ਥਾਣਾ ਕਰਤਾਪੁਰ ਜਿਲਾ ਜਲੰਧਰ ਅਤੇ ਇਹਨਾਂ ਨਾਲ 2/3 ਹੋਰ ਨਾਮਲੂਮ ਵਿਅਕਤੀ ਜਿਨਾ ਨੇ ਥੋੜੇ ਦਿਨ ਪਹਿਲਾਂ ਕਪੂਰਥਲਾ ਸ਼ਹਿਰ ਵਿੱਚ ਜਗਰਾਤੇ ਵਾਲੀ ਰਾਤ ਗੁੰਡਾਗਰਦੀ ਕਰਕੇ ਪੱਲੋ ਵਾਸੀ ਚੂਹੜਵਾਲ ਨਾਮ ਦੇ ਵਿਅਕਤੀ ਨੂੰ ਸੱਟਾ ਮਾਰੀਆ ਸੀ ਅਤੇ ਜਿਨਾਂ ਦੇ ਖਿਲਾਫ ਪਹਿਲਾ ਵੀ ਥਾਣਾ ਸਿਟੀ ਅਤੇ ਕੋਤਵਾਲੀ ਕਪੂਰਥਲਾ ਵਿੱਚ ਵੱਖ-ਵੱਖ ਧਰਾਵਾ ਤਹਿਤ ਮੁਕਦਮੇ ਦਰਜ ਹਨ।

Advertisements

ਜਿਨਾ ਵਿੱਚ ਇਹ ਭਗੌੜੇ ਚੱਲ ਰਹੇ ਹਨ। ਜੋ ਅੱਜ ਇਹ ਸਾਰੇ ਜਾਣੇ ਕਾਂਜਲੀ ਜੰਗਲ ਵਿੱਚ ਬੈਠ ਕੇ ਕਪੂਰਥਲਾ ਸੁਭਾਨਪੁਰ ਰੋਡ ਤੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਜਿਹਨਾਂ ਪਾਸ ਅਸਲਾ ਐਮੂਨੀਸ਼ਨ ਅਤੇ ਮਾਰੂ ਹਥਿਆਰ ਹਨ ਜੋ ਇਸ ਇਤਲਾਹ ਤੇ ਏ.ਐਸ.ਆਈ ਸ਼ਾਮ ਸਿੰਘ ਨੇ ਮੁੱਕਦਮਾ ਨੰਬਰ 213 ਮਿਤੀ 11.09.2022 ਅ/ਧ 399,402 ਭ:ਦ 25-54-59 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕਰਕੇ ਬਾਕੀ ਕਰਮਚਾਰੀਆਂ ਨਾਲ ਮੌਕੇ ਤੇ ਰੇਡ ਕਰਕੇ ਹੇਠ ਲਿਖੇ 05 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਵਿੱਚੋਂ 02 ਹੋਰ ਅਣਪਛਾਤੇ ਜੰਗਲ ਵਿੱਚੋਂ ਦੀ ਭੱਜਣ ਵਿੱਚ ਕਾਮਯਾਬ ਹੋ ਗਏ। ਕਾਬੂ ਵਿਅਕਤੀਆਂ ਪਾਸੋਂ ਅਸਲਾ ਐਮੂਨੀਸ਼ਨ ਵੀ ਬਰਾਮਦ ਹੋਇਆ ਹੈ।ਮੁੱਕਦਮਾ ਨੰਬਰ 213 ਮਿਤੀ 11.09.2022 ਅ/ਧ 399,402 ਭ:ਦ 25-54-59 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ।ਅਧੀਨ ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਨਾਮ ਪਤਾ 

ਇਸ  ਪ੍ਰਕਾਰ ਹਨ 1. ਨਵਜੋਤ ਸਿੰਘ ਉਰਫ ਮਨੀ ਪੁੱਤਰ ਮਲਕੀਤ ਸਿੰਘ ਪਾਸੋਂ ਇੱਕ ਪਿਸਟਲ 7.65MM + 03 ਰੌਂਦ ਜਿੰਦਾ

2. ਰਵੀਪਾਲ ਸਿੰਘ ਉਰਫ ਰਵੀ ਪੁੱਤਰ ਵਿਜੈ ਕੁਮਾਰ ਪਾਸੋਂ 01 ਦਾਤਰ

3. ਕਰਨ ਲਹੋਰੀ ਉਰਫ ਕਰਨ ਪੁੱਤਰ ਅਸ਼ੋਕ ਕੁਮਾਰ ਪਾਸੋਂ ਇੱਕ ਪਿਸਟਲ 7.65MM + 02 ਰੌਂਦ ਜਿੰਦਾ

4. ਸੁਮੀਰ ਉਰਫ ਸ਼ੇਰੂ ਪੁੱਤਰ ਬਲਦੇਵ ਸਿੰਘ ਵਾਸੀਆਨ ਮੁਸ਼ਕਵੇਦ ਥਾਣਾ ਕੋਤਵਾਲੀ ਕਪੂਰਥਲਾ ਜਿਲਾ ਕਪੂਰਥਲਾ ਪਾਸੋਂ 01 ਕਿਰਪਾਨ

5. ਸੰਦੀਪ ਸਿੰਘ ਉਰਫ ਸਾਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੀਰਪੁਰ ਥਾਣਾ ਕਰਤਾਪੁਰ ਜਿਲਾ ਜਲੰਧਰ ਪਾਸੋਂ 01 ਰਿਵਾਲਵਰ 32 ਬੋਰ + 05 ਰੌਂਦ ਜਿੰਦਾ,ਇਹਨਾਂ ਕੋਲੋਂ ਕੁੱਲ ਬ੍ਰਾਮਦਗੀ:- 02 ਪਿਸਟਲ 7.65MM ਸਮੇਤ 05 ਰੌਂਦ ਜਿੰਦਾ, 01 ਦਾਤਰ, 01 ਕਿਰਪਾਨ, 01 ਰਿਵਾਲਵਰ, 32 ਬੋਰ ਸਮੇਤ 05 ਰੌਂਦ ਜਿੰਦਾ, 02 ਮੋਟਰਸਾਈਕਲ ਅਤੇ 01 ਐਕਟਿਵਾ ਹੋਈ 

ਹੈ ਇਸ ਤੋਂ ਅਲਾਵਾ ਦੋਸ਼ੀਆ ਉੱਤੇ ਪਹਿਲਾ ਵੀ ਮੁਕਦਮੇ ਦਰਜ ਹਨ ਜੋਕਿ ਇਸ ਪ੍ਰਕਾਰ ਹਨ 

1. ਮੁਕੱਦਮਾ ਨੰਬਰ 93/2022 ਅ/ਧ 307 IPC ਥਾਣਾ ਸਿਟੀ ਕਪੂਰਥਲਾ।

2. ਮੁਕੱਦਮਾ ਨੰਬਰ 202/2022 ਅ/ਧ 160,148,149 IPC ਥਾਣਾ ਕੋਤਵਾਲੀ ਕਪੂਰਥਲਾ।

3. ਮੁਕੱੱਦਮਾ ਨੰਬਰ 211/2022 ਅ/ਧ 308,148,149  IPC ਥਾਣਾ ਸਿਟੀ ਕਪੂਰਥਲਾ ।

4. ਮੁਕੱਦਮਾ ਨੰਬਰ 325/2020 ਅ/ਧ 308,323 IPC ਥਾਣਾ ਸਿਟੀ ਕਪੂਰਥਲਾ ਹੈ ਇਹਨਾਂ ਪਾਸੋਂ ਬ੍ਰਾਮਦ ਅਸਲਾ ਐਮੂਨੀਸ਼ਨ ਇਹਨਾਂ ਨੂੰ ਵਿਜੈ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਸਪਲਾਈ ਕਰਦਾ ਹੈ ਜੋ ਕਿ ਇਹਨਾਂ ਦਾ ਗੈਂਗ ਲੀਡਰ ਹੈ। ਜਿਸ ਵਿਰੁੱਧ ਮੁਕੱਦਮਾ ਨੰਬਰ 111/22 ਅਧੀਨ ਥਾਣਾ 25 ਅਸਲਾ ਐਕਟ ਥਾਣਾ ਛੰਬੂ ਜਿਲਾ ਪਟਿਆਲਾ ਵਿੱਚ ਦਰਜ ਹੈ (ਬਰਾਮਦਗੀ 13 ਪਿਸਤੌਲ) ।ਜਿਸ ਵਿੱਚੋਂ ਉਹ ਭਗੌੜਾ ਹੈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਟਿਕਾਣਿਆਂ ਪਰ ਰੇਡ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here