ਖਬਰ ਦੇ ਅਸਰ ਨੇ ਆਈ.ਟੀ.ਆਈ ਹੁਸ਼ਿਆਰਪੁੁਰ ਦੀ ਵਰਕਸ਼ਾਪ ਦੇ ਅੰਦਰੋਂ ਸਫਾਈ ਲਈ ਕੀਤਾ ਮਜਬੂਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁੁਰ ਦੀਆਂ ਗਰਾਉਂਡਾਂ, ਪਾਰਕਾਂ, ਵਰਕਸ਼ਾਪ ਦੇ ਅੰਦਰ ਤੇ ਸਰਕਾਰੀ ਬਿਲਡਿੰਗਾਂ ਦੇ ਆਲੇ ਦੁਆਲੇ ਕਿਸੇ ਨੇ ਵੀ ਜਿੰੰਮੇਵਾਰੀ ਸਮਝਦੇ ਹੋਏ ਸਫਾਈ ਕਰਾਉਣੀ ਮੁਨਾਸਿਬ ਨਹੀਂ ਸਮਝੀ ਸੀ। ਬੰਦੋ ਤੋਂ ਉੱਚੀ ਉੱਚੀ ਬੂਟੀ ਤੇ ਘਾਹ ਫੂਸ ਚੜਿਆ ਹੋਇਆਂ ਵਿਖਾਈ ਦਿੰਦਾ ਹੈ। ਪਰ ਉੱਥੇ ਦੇ ਪਿ੍ਰੰਸੀਪਲ ਅਤੇ ਸਟਾਫ ਨੂੰ ਇਹ ਉਕਤ ਨਹੀ ਆਈ ਕਿ ਸੰਸਥਾ ਵਿਖੇ ਸਫਾਈ ਵੀ ਜਰੂਰੀ ਹੈ। ਜਦੋਂ ਕਿ ਬੂਟੀ ੳਤੇ ਘਾਹ ਫੂਸ ਇੰਨਾ ਸੀ ਕਿ ਇੰਨ੍ਹਾਂ ਵਿੱਚ ਖਤਰਨਾਕ ਜਹਿਰੀਲੇ ਸੱਪ ਜਾਂ ਹੋਰ ਘਾਤਕ ਜਾਨਵਰ ਵੀ ਹੋ ਸਕਦੇ ਹਨ।

Advertisements

ਜੋ ਕਿਸੇ ਵੇਲੇ ਕਿਸੇ ਵੀ ਵਿਅਕਤੀ ਤੇ ਹਮਲਾ ਕਰਕੇ ਜਾਨੀ ਨੁਕਸਾਨ ਕਰ ਸਕਦੇ ਸਨ। ਮੱਛਰ ਆਦਿ ਪੈਦਾ ਹੋਣ ਨਾਲ ਡੇਗੂ ਜਾਂ ਮਲੇਰੀਆਂ ਵਰਗੇ ਖਤਰਨਾਕ ਜਾਨ ਲੇਵਾ ਬੁਖਾਰ ਆਦਿ ਵੀ ਹੋ ਸਕਦੇ ਹਨ। ਸਿਖਿਆਰਥੀ ਅਕਸਰ ਸ਼ਰਾਰਤੀ ਹੂੰਦੇ ਹਨ ਘਾਹ-ਫੂਸ ਚੋਂ ਉਨ੍ਹਾਂ ਦੇ ਵੀ ਕੋਈ ਚੀਜ ਲੜ ਦੇ ਸਮੱਸਿਆ ਦਾ ਵੱਡਾ ਕਾਰਨ ਬਣ ਸਕਦੀ ਹੈ। ਇਸ ਸਾਰੇ ਨੂੰ ਵੇਖ ਕੇ ਪੱਤਰਕਾਰ ਨੇ ਵੱਖ ਵੱਖ ਅਖਬਾਰ ਵਿੱਚ ਖਬਰ ਲਵਾਈ। ਇਸ ਖਬਰ ਦਾ ਥੋੜਾ ਜਿਹਾ ਅਸਰ ਇੱਕ ਦਿਨ ਵਿੱਚ ਹੀ ਵੇਖਣ ਨੂੰ ਮਿਲਿਆ ਹੈ ਕਿ ਵਰਕਸ਼ਾਪ ਦੇ ਅੰਦਰੋਂ ਮੋਟਰ ਮਕੈਨਿਕ ਟਰੇਡ ਦੇ ਕਾਰ ਵਾਸ਼ਿੰਗ ਸਟੇਸ਼ਨ ਵਾਲੇ ਪਲਾਟ ਚੋਂ ਸਬੰਧਤ ਇੰਸਟਰਕਟਰ ਨੂੰ ਆਪਣੀ ਟਰੇਡ ਦੇ ਸਿੀਖਆਰਥੀਆਂ ਕੋਲੋ ਸਫਾਈ ਕਰਾੳੇਣ ਲਈ ਮਜਬੂਰ ਹੋਣਾ ਪਿਆ।

ਅਜੇ ਤਾਂ ਵਰਕਸ਼ਾਪ ਦੇ ਅੰਦਰੋਂ ਹੀ ਥੋੜੀ ਜਿਹੀ ਸਫਾਈ ਹੁੰਦੀ ਵੇਖੀ ਗਈ ਹੈ ਪਰ ਵਰਕਸ਼ਾਪ ਦੇ ਬਾਹਰ ਦੀ ਮਲਟੀ ਸਕਿਲ ਡਿਵੈਲਪਮੈਂਟ ਸੰਸਥਾ ਵੱਲ ਦੀ  ਜਾਂਦਾ ਰਸਤਾ ਜੋ ਮਕੇਨਿਕ ਮੋਟਰ ਦੀ ਵਰਕਸ਼ਾਪ ਨੂੰ ਜਾਂਦਾ ਹੈ ਅਤੇ ਇਸੇ ਰਸਤੇ ਹੀ ਮੋਟਰ ਮਕੈਨਿਕ ਟਰੇਡ ਦੇ ਸਾਰੇ ਵਹੀਕਲ ਇਸੇ ਰਸਤੇ ਹੀ ਮੋਟਰ ਮਕੈਨਿਕ ਵਰਕਸ਼ਾਪ ਨੂੰ ਜਾਂਦੇ ਹਨ। ਇਸ ਰਸਤੇ ਅਤੇ ਖਾਲੀ ਪਲਾਟ ਵਿੱਚ ਵੱਡੀ ਵੱਡੀ ਬੂਟੀ ੳਤੇ ਘਾਹ-ਫੁਸ ਚੜਿਆਂ ਹੋਇਆ ਹੈ ਇਸ ਪਾਸੇ ਦੇ ਰਸਤੇ ਅਤੇ ਪਲਾਟ ਨੂੰ ਵੀ ਸਾਫ ਕਰਾਉਣਾ ਵੀ ਉਨ੍ਹਾਂ ਹੀ ਜਰੂਰੀ ਹੈ ਜਿੰਨਾ ਵਰਕਸ਼ਾਪ ਦੇ ਅੰਦਰੋਂ। ਵੇਖਣਾ ਅਜੇ ਇਹ ਹੋਵੇਗਾ ਕਿ ਕੀ ਇਹ ਕਾਰਵਾਸ਼ਿੰਗ ਸਟੇਸ਼ਨ ਪ੍ਰਾਪਰ ਢੰਗ ਨਾਲ ਕੰੰਮ ਕਰਨ ਲੱਗ ਜਾਵੇਗਾ, ਟਰੇਡ ਦੀਆਂ ਗੱਡੀਆਂ ਚਾਲੂ ਹਾਲਤ ਵਿੱਚ ਹੋਣਗੀਆਂ ਅਤੇ ਸਿਖਿਆਰਥੀ ਉਨ੍ਹਾਂ ਗੱਡੀ ਤੇ ਮਕੈਨਿਕ ਅਤੇ ਡਰਾਈਵਿੰਗ ਦੀ ਸਿਖਲਾਈ ਪ੍ਰਾਪਤ ਕਰਕੇ ਸਕਿਲ ਵਰਕਰ ਬਣ ਸਕਣਗੇ। ਇਹ ਵੀ ਅਤਿ ਜਰੂਰੀ ਹੋਵੇਗਾ ਕਿ ਸੰਸਥਾ ਦਾ ਪਿ੍ਰੰਸੀਪਲ ਅਤੇ ਹੋਰ ਸਟਾਫ ਆਪਣੀ ਜਿੰਮੇਵਾਰੀ ਸਮਝਦੇ ਹੋਏ ਕੀ ਸੰਸਥਾ ਦੇ ਡਸਿਪਲਨ, ਸਫਾਈ ਅਤੇ ਸਿਖਿਆਰਥੀਆਂ ਦੀ ਸਿਖਲਾਈ ਪ੍ਰਤੀ ਸਾਰਥਿਕ ਰੋਲ ਅਦਾ ਕਰਨਗੇ। ਇਹ ਵੀ ਵੇਖਣਾ ਹੋਵੇਗਾ ਕਿ ਵਿਭਾਗ ਇਸ ਪ੍ਰਤੀ ਕੀ ਕਾਰਵਾਈ ਕਰਦਾ ਹੈ?

LEAVE A REPLY

Please enter your comment!
Please enter your name here