ਬੀਬੀਐਮਬੀ ਤਲਵਾੜਾ ਕਲਾਸ-lV ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਨਵੀਂ ਕਮੇਟੀ ਦਾ ਹੋਇਆ ਗਠਨ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਬੀਬੀਐਮਬੀ ਤਲਵਾੜਾ ਕਲਾਸ-lV ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਸ਼ਾਖਾ ਤਲਵਾੜਾ (ਰਜਿਸਟਰਡ ਅਤੇ ਮਾਨਤਾ ਪ੍ਰਾਪਤ) ਦੇ ਸਾਬਕਾ ਪ੍ਰਧਾਨ ਦਰਵਾਰਾ ਸਿੰਘ ਅਤੇ ਪੰਜਾਬ ਸਟੇਟ ਕਰਮਚਾਰੀ ਜੱਥੇਬੰਦੀ ਮਾਨਤਾ ਪ੍ਰਾਪਤ ਬੀਬੀਐਮਬੀ ਤਲਵਾੜਾ ਦੇ ਪ੍ਰਧਾਨ ਵਿਜੈ ਕੁਮਾਰ ਠਾਕੁਰ ਦੀ ਅਗਵਾਈ ਵਿੱਚ ਉਪਰੋਕਤ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿੱਚ ਸਮੂਹ ਸਾਥੀਆਂ ਨੇ ਸਰਬਸੰਮਤੀ ਨਾਲ ਅਭਿਨਾਸ਼ ਸਿੰਘ ਨੂੰ ਕਲਾਸ- lV ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਬਰਾਂਚ ਤਲਵਾੜਾ ਦਾ ਪ੍ਰਧਾਨ ਚੁਣਿਆ। ਅਤੇ ਨਵੀਂ ਕਮੇਟੀ ਦਾ ਗਠਨ ਵੀ ਕੀਤਾ ।

Advertisements

ਜਿਸ ਵਿੱਚ ਜਨਰਲ ਸਕੱਤਰ ਰੁਮੇਲ ਸਿੰਘ, ਸੰਯੁਕਤ ਸਕੱਤਰ ਨਿਸ਼ਾ ਦੇਵੀ, ਸੀਨੀਅਰ ਮੀਤ ਪ੍ਰਧਾਨ ਅਰੁਣ ਕੁਮਾਰ, ਮੀਤ ਪ੍ਰਧਾਨ ਕੁਲਦੀਪ ਸਿੰਘ, ਅਜੇ ਕੁਮਾਰ, ਸੁਲਿੰਦਰ ਕੁਮਾਰ, ਦਫਤਰ ਸਕੱਤਰ ਊਸ਼ਾ ਦੇਵੀ, ਕੈਸ਼ੀਅਰ ਬਿਕਰਮ ਸਿੰਘ, ਸਹਾਇਕ ਕੈਸ਼ੀਅਰ ਸੁਨੀਲ, ਕਾਨੂੰਨੀ ਸਲਾਹਕਾਰ ਦਰਵਾਰਾ ਸਿੰਘ, ਮੁੱਖ ਜਨਤਕ ਸਕੱਤਰ ਰਸ਼ਪਾਲ ਸਿੰਘ, ਜਨਤਕ ਸਕੱਤਰ ਅਵਤਾਰ ਸਿੰਘ, ਅਮਿਤ ਕੁਮਾਰ, ਰਾਮ, ਅਮਿਤ ਰਾਵਤ, ਛੋਟੇ ਲਾਲ, ਬਲਬਿੰਦਰ ਕੋਰ, ਰਜਨੀ ਬਾਲਾ, ਸ਼ਾਂਤੀ ਦੇਵੀ, ਪ੍ਰੈਸ ਸਕੱਤਰ ਚੇਤਨ ਸ਼ਰਮਾ, ਸੁਲਿੰਦਰ ਕੁਮਾਰ, ਕਾਰਜਕਾਰੀ ਮੈਂਬਰ ਸਪਨਾ ਦੇਵੀ, ਸੀਮਾ ਦੇਵੀ, ਸੁਨੀਤਾ ਦੇਵੀ, ਲਖਵਿੰਦਰ ਸਿੰਘ, ਸਤ ਪਾਲ ਆਦਿ ਨੂੰ ਚੁਣਿਆ ਗਿਆ। ਇਸ ਮੌਕੇ ਵਿਜੇ ਕੁਮਾਰ ਠਾਕੁਰ, ਹੁਸਨ ਲਾਲ, ਦੇਸ ਰਾਜ, ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here