Saturday, October 31, 2026
Home Hoshiarpur ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਵਿੱਚ ਸਟੇਟ ਪੱਧਰ ਤੇ...

ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਵਿੱਚ ਸਟੇਟ ਪੱਧਰ ਤੇ ਆਪਣੀ ਧਾਂਕ ਜਮਾਈ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)। ਨੈਸ਼ਨਲ ਪਾਪੂਲੇਸ਼ਨ ਐਜ਼ੂਕੇਸ਼ਨ ਪ੍ਰੋਜੈਕਟ ਦੇ ਤਹਿਤ ਸਟੇਟ ਪੱਧਰੀ ਪ੍ਰੋਗਰਾਮ ਗੁਰੂਸਰ ਸੁਧਾਰ ਲੁਧਿਆਣਾ ਵਿਖੇ ਸੰਪਨ ਹੋਇਆ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਵਿਚ ਸਟੇਟ ਪੱਧਰ ਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਆਪਣੀ ਧਾਂਕ ਜਮਾਈ। ਆਪਣੀ ਖ਼ੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਨੇ ਦੱਸਿਆ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਅਤੇ ਰੋਲ ਪਲੇ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਸਟੇਟ ਪੱਧਰ ਤੇ ਭਾਗ ਲਿਆ ਸੀ।

Advertisements

ਲੁਧਿਆਣਾ ਵਿਖੇ ਹੋਏ ਸਮਾਗਮ ਵਿੱਚ ਲੋਕ ਨਾਚ ਵਿੱਚ ਵਿਦਿਆਰਥਣਾਂ ਨੇ ਆਪਣਾ ਜ਼ੋਹਰ ਦਿਖਾਉਂਦੇ ਹੋਏ ਸਟੇਟ ਪੱਧਰ ਤੇ ਤੀਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਗੁਰਸ਼ਰਨ ਸਿੰਘ ,ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ , ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ੍ਰੀ ਸ਼ਲਿੰਦਰ ਠਾਕੁਰ ਅਤੇ ਹੋਰ ਪਤਵੰਤੇ ਸੱਜਣਾ ਨੇ ਇਸ ਮੌਕੇ ਤੇ ਸਕੂਲ ਦੇ ਪ੍ਰਿੰਸਿਪਲ ਨੂੰ ਵਧਾਈਆਂ ਦਿੱਤੀਆਂ ਅਤੇ ਜ਼ਿਲ੍ਹੇ ਦਾ ਨਾਮ ਹੋਣ ਤੇ ਮਾਨ ਮਹਿਸੂਸ ਕੀਤਾ। ਸਵੇਰ ਦੀ ਸਭਾ ਵਿਚ ਇਨ੍ਹਾਂ ਵਿਦਿਆਰਥਣਾਂ ਗੁਰਮੇਲ ਕੌਰ, ਰਿਸ਼ੀਕਾ, ਮਨਪ੍ਰੀਤ ਕੌਰ, ਜੈਸਮੀਨ ਕੌਰ, ਜਸਲੀਨ ਕੌਰ, ਅਨਾਮਿਕਾ ਠਾਕੁਰ ਅਤੇ ਸਿਮਰਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਨੂੰ ਤਿਆਰ ਕਰਾਉਣ ਵਾਲੇ ਅਧਿਆਪਕ ਸ੍ਰੀਮਤੀ ਕਮਲਜੀਤ ਕੌਰ , ਸ੍ਰੀਮਤੀ ਮੋਨਿਕਾ ਸ਼ਰਮਾ , ਸ੍ਰੀਮਤੀ ਸੁਮਨ ਲਤਾ , ਸ੍ਰੀਮਤੀ ਜੁਝਾਰ ਕੌਰ ਅਤੇ ਸ੍ਰੀਮਤੀ ਅਨੀਤਾ ਗੋਤਮ ਵੀ ਇਸ ਮੌਕੇ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here