ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ, ਟਰੈਕਟਰ ਚਾਲਕ ਖਿਲਾਫ ਕੇਸ ਦਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਸਮੀਰ ਸੈਣੀ। ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ। ਸਰੂਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਸ਼ੇਰਪੁਰ ਵਾਹੜੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 ਮਾਰਚ ਨੂੰ ਉਸਦੀ ਮਾਸੀ ਦਾ ਲੜਕਾ ਬਲਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਭਟੋਆ ਥਾਣਾ ਹਰਿਆਣਾ, ਜੋ ਬਿਜਲੀ ਦਾ ਕੰਮ ਕਰਦਾ ਸੀ, ਆਪਣੇ ਮੋਟਰਸਾਈਕਲ (ਸੀ.ਐਚ.ਬੀ.ਐਕਸ-3614) ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਹ ਦੋਲੋਵਾਲ ਥਾਣਾ ਹਰਿਆਣਾ ਪਾਸ ਪੁੱਜਾ ਤਾਂ ਇੱਕ ਟਰੈਕਟਰ ਸਵਰਾਜ, ਜਿਸਦੇ ਪਿੱਛੇ ਇੱਕ ਟਰਾਲੀ ਪਈ ਸੀ, ਜੋ ਸੜਕ ਵਿਚਕਾਰ ਖੜਾ ਸੀ।

Advertisements

ਇਹ ਟਰੈਕਟਰ ਪਰਮਿੰਦਰ ਸਿੰਘ ਉਰਫ ਬਿੱਲ ਪੁੱਤਰ ਰਾਮ ਪਾਲ ਵਾਸੀ ਅਦੋਵਾਲ ਗੜੀ ਦਾ ਸੀ। ਬਲਜੀਤ ਸਿੰਘ ਦਾ ਮੋਟਰਸਾਈਕਲ ਹਨੇਰਾ ਹੋਣ ਕਰਕੇ ਟਰਾਲੀ ਵਿੱਚ ਵੱਜਾ ਜਿਸ ਨਾਲ ਬਲਜੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਇਲਾਜ ਦੌਰਾਨ 31ਮਾਰਚ ਨੂੰ ਬਲਜੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸੰਬੰਧ ਵਿੱਚ ਪਰਮਿੰਦਰ ਸਿੰਘ ਉਰਫ ਬਿੱਲ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here