ਆਤਮਾ ਸਕੀਮ ਅਧੀਨ ਬਲਾਕ ਫਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਕਰਵਾਈ ਗਈ ਟ੍ਰੇਨਿੰਗ

ਫਾਜ਼ਿਲਕਾ(ਦ ਸਟੈਲਰ ਨਿਊਜ਼)। ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਸਰਵਨ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ ਦੇ ਸਹਿਯੋਗ ਨਾਲ ਬੀ.ਟੀ.ਐੱਮ ਰਾਜਦਵਿੰਦਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਸਕਿੱਲ ਡਿਵੈਲਪਮੈਂਟ ਸੈਂਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਲਾਕ ਫਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਟ੍ਰੇਨਿੰਗ ਕਰਵਾਈ ਗਈ। ਢੀਂਗਰੀ ਖੁੰਬ ਦੀ ਟ੍ਰੇਨਿੰਗ ਅਤੇ ਜਾਣਕਾਰੀ ਡਾ. ਲਵਲੀਸ ਅਤੇ ਡਾ. ਸਿਵਾਨੀ ਸਰਮਾ ਵੱਲੋਂ ਦਿੱਤੀ ਗਈ।

Advertisements

ਉਨ੍ਹਾਂ ਸਮੂਹ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਢੀਂਗਰੀ ਖੁੰਬ ਵਰਗੇ ਫਸਲੀ ਚੱਕਰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਫਸਲ ਤੋਂ ਉਨ੍ਹਾਂ ਨੂੰ ਮੁਨਾਫਾ ਵੀ ਕਾਫੀ ਹੋਵੇਗਾ।ਇਸ ਮੌਕੇ ਕਿਸਾਨਾਂ ਵੱਲੋਂ ਘਰੇਲੂ ਪੱਧਰ ਉੱਪਰ ਢੀਂਗਰੀ ਖੁੰਭ ਵਰਗੇ ਉਤਪਾਦਨ ਲਈ ਬੀਜ ਤੇ ਬਟਨ ਖੁੰਬ ਦੇ ਤਿਆਰ ਲਿਫਾਫੇ ਵੀ ਖਰੀਦੇ ਗਏ ਇਸ ਮੌਕੇ ਕਰਨੈਲ ਸਿੰਘ, ਰਘਬੀਰ ਸਿੰਘ, ਸੁਖਪਾਲ ਸਿੰਘ, ਗੁਰਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here