
ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਪੰਜਾਬ ਸਰਕਾਰ ਵਲੋ ਕਪੂਰਥਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਈ ਆਪ ਦੇ ਸੂਬਾ ਸਕੱਤਰ ਗੁਰਪਾਲ ਇੰਡੀਅਨ ਦੇ ਨਾਮ ਦੇ ਐਲਾਨ ਤੋਂ ਬਾਅਦ ਕਪੂਰਥਲਾ ਦੀ ਆਮ ਆਦਮੀ ਟੀਮ ਵਲੋ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਅਤੇ ਕੰਵਰ ਇਕਬਾਲ ਜਿਲਾ ਪ੍ਰਧਾਨ ਵਪਾਰ ਮੰਡਲ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰਪਾਲ ਇੰਡੀਅਨ ਦਾ ਸਨਮਾਨ ਕੀਤਾ ਗਿਆ ਜਿਸ ਦੌਰਾਨ ਆਪ ਆਗੂਆਂ ਨੇ ਜਿਥੇ ਪਾਰਟੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਜਿਥੇ ਸੂਬੇ ਦੇ ਲੋਕਾਂ ਨਾਲ ਜਨਹਿਤ ਵਿਚ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ ਉਥੇ ਹੀ ਆਮ ਲੋਕਾਂ ਨੂੰ ਲੋਕਤੰਤਰ ਵਿਚ ਸ਼ਮੂਲੀਅਤ ਦੇਕੇ ਅਹਿਮ ਜਿੰਮੇਵਾਰੀਆਂ ਦੇ ਰਹੀ ਹੈ ਆਮ ਆਦਮੀ ਪਾਰਟੀ ਨੇ ਪਹਿਲਾ ਆਮ ਲੋਕਾਂ ਨੂੰ ਵਿਧਾਇਕ ਬਣਾਇਆ ਉਥੇ ਹੀ ਉਹਨਾ ਹੀ ਆਮ ਲੋਕਾਂ ਵਿਚੋਂ ਲੋਕਾਂ ਨੂੰ ਚੁਣ ਕੇ ਸਰਕਾਰੀ ਸੰਗਠਨਾਂ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਜਿਸ ਦੀ ਮਿਸਾਲ ਵਜੋਂ ਕਪੂਰਥਲਾ ਵਿਚ ਗੁਰਪਾਲ ਇੰਡੀਅਨ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨਾਲ ਹੀ ਪਾਰਟੀ ਨੇ ਇਸ ਮਿੱਥਕ ਨੂੰ ਵੀ ਤੋੜ ਦਿੱਤਾ ਹੈ ਕਿ ਕੇਵਲ ਰਾਜਨੀਤਕ ਪਹੁੰਚ ਵਾਲੇ ਲੋਕ ਹੀ ਇਹਨਾ ਉਹਦੀਆਂ ਤੇ ਬੈਠ ਸਕਦੇ ਹਨ

ਆਪ ਆਗੂਆਂ ਨੇ ਕਿਹਾ ਕਿ ਇਸ ਨਾਲ ਹੀ ਸੂਬੇ ਵਿਚ ਰਾਜਨੀਤਕ ਚੇਤਨਾ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਇਸ ਮੌਕੇ ਗੁਰਪਾਲ ਇੰਡੀਅਨ ਨੇ ਆਪਣੀ ਨਿਯੁਕਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਉਹਨਾ ਕਿਹਾ ਕਿ ਉਹ ਇਕ ਆਮ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾ ਨੂੰ ਦਿੱਤੀ ਗਈ ਇਹ ਜਿੰਮੇਵਾਰੀ ਬਹੁਤ ਵੱਡੀ ਹੈ ਪਰ ਉਹ ਜਨਹਿਤ ਦੇ ਇਸ ਕਾਰਜ ਨੂੰ ਕਰਨ ਲਈ ਪੂਰੀ ਤਰਹਾਂ ਤਿਆਰ ਹਨ ਅਤੇ ਕਪੂਰਥਲਾ ਦਾ ਹਰ ਵਿਅਕਤੀ ਉਹਨਾ ਨਾਲ ਹਰ ਵੇਲੇ ਆਪਣੇ ਕਿਸੇ ਵੀ ਕੰਮ ਲਈ ਸੰਪਰਕ ਕਰ ਸਕਦਾ ਹੈ ਉਹਨਾ ਕਿਹਾ ਕਿ ਉਹਨਾ ਦੀ ਚੇਅਰਮੈਨ ਵਜੋਂ ਨਿਯੁਕਤੀ ਦਾ ਮਾਣ ਹਰ ਆਮ ਵਿਅਕਤੀ ਨੂੰ ਜਾਂਦਾ ਹੈ ਅਤੇ ਉਹਨਾ ਦੀ ਸਾਰੀ ਟੀਮ ਨਗਰ ਸੁਧਾਰ ਟਰੱਸਟ ਰਾਹੀਂ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਇਸ ਮੌਕੇ ਰਿਟਾਇਰਡ ਡੀ ਐਸ ਪੀ ਗੁਰਨਾਮ ਸਿੰਘ , ਰਿਟਾਇਰਡ ਇੰਸਪੈਕਟਰ ਪ੍ਰੇਮ ਕੁਮਾਰ , ਪ੍ਰਿੰਸੀਪਲ ਰਾਕੇਸ਼ ਕੁਮਾਰ , ਮਨਜੀਤ ਬਹਾਦਰ ਬਾਵਾ , ਦਵਿੰਦਰ ਪਾਲ ਕੌਰ ਬਾਵਾ , ਅਨਮੋਲ ਗਿੱਲ ਕੁਲਵੰਤ ਸਿੰਘ ਔਜਲਾ ,ਸੰਦੀਪ ਥਿੰਦ , ਅਵਤਾਰ ਸਿੰਘ ਥਿੰਦ ਹਰਵਿੰਦਰ ਸਿੰਘ ਸੁੱਖ ,ਸ਼ੇਖਰ ਕੁਮਾਰ ,ਵਿਕਾਸ ਮੋਮੀ ਗੁਰਪ੍ਰੀਤ ਸਿੰਘ ਸੋਨਾ , ਗੋਬਿੰਦ ਸਿੰਘ ,ਬਲਵਿੰਦਰ ਕੌਰ ,ਅਮਰਜੀਤ ਕੌਰ, ਜਗਜੀਤ ਸਿੰਘ ਸਾਬੀ, ਗੌਰਵ ਕੁਮਾਰ ਕੰਡਾ ,ਪੁਸ਼ਪਿੰਦਰ ਸਿੰਘ ਹਨੀ , ਅਨਮੋਲ ਕੁਮਾਰ ਡਡਵਿੰਡੀ , ਬਲਜੀਤ ਕੌਰ ,ਪੂਨਮ ਰਾਣੀ ,ਕੋਮਲ, ਅੰਤਮ ਜੋਤ , ਸੰਨੀ ,ਮਨਜੀਤ , ਸੁਰਜੀਤ ਸਿੰਘ ਵਿੱਕੀ , ਅਵਤਾਰ ਸਿੰਘ , ਪਰਮਜੀਤ ਸਿੰਘ , ਕਮਲਜੀਤ ਸਿੰਘ ਹਾਜਿਰ ਸਨ ।











