Sunday, November 1, 2026
Home Punjab ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਵਿਰਸਾ ਉਤਸਵ ਦੌਰਾਨ ਪਤੰਗਬਾਜ਼ੀ...

ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਵਿਰਸਾ ਉਤਸਵ ਦੌਰਾਨ ਪਤੰਗਬਾਜ਼ੀ ਸ਼ੋਅ ਦਾ ਅਗਾਜ਼

ਗੁਰਦਾਸਪੁਰ, (ਦ ਸਟੈਲਰ ਨਿਊਜ਼): ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ ਅੱਜ ਵਿਰਸਾ ਉਤਸਵ ਦਾ ਰੰਗਾ-ਰੰਗ ਅਗਾਜ਼ ਹੋਇਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਪਤੰਗਾਂ ਉੱਡਾ ਕੇ ਵਿਰਸਾ ਉਤਸਵ ਵਿੱਚ ਪਤੰਗਬਾਜ਼ੀ ਸ਼ੋਅ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਸੂਤੀ ਧਾਗੇ ਦੀ ਡੋਰ ਨਾਲ ਰੰਗ-ਬਰੰਗੀਆਂ ਪਤੰਗਾਂ ਉੱਡਾ ਕੇ ਵਿਰਸੇ ਉਤਸਵ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ ਗਿਆ। ਪਤੰਗਬਾਜ਼ੀ ਸ਼ੋਅ ਦੌਰਾਨ ਰਾਜਸਥਾਨ ਤੋਂ ਆਏ ਪ੍ਰਸਿੱਧ ਪਤੰਗਬਾਜ਼ ਅਬਦੁਲ ਰਾਊਫ਼, ਸਲਮਾਨ ਅਤੇ ਨਦੀਮ ਵੱਲੋਂ 18 ਵੱਖ-ਵੱਖ ਕਿਸਮਾਂ ਦੀਆਂ ਪਤੰਗਾਂ ਜਿਨ੍ਹਾਂ ਵਿੱਚ 52 ਫੁੱਟ ਵੱਡੀ ਪਤੰਗ ਟਰਾਈਲੋਬਾਈਟ ਕਾਈਟ, ਰਡਾਰ ਕਾਈਟ, ਡੇਲਟਾ ਕਾਈਟ, ਪਾਵਰ ਕਾਈਟ, ਸਪਾਈਡਰਮੈਨ ਕਾਈਟ, ਬੈਟਮੈਨ ਕਾਈਟ, ਆਇਰਨਮੈਨ ਕਾਈਟ, ਹਲਕ ਕਾਈਟ, ਡੱਕ ਕਾਈਟ ਅਤੇ ਗੋਲਡਨ ਫਿਸ਼ ਕਾਈਟ ਉੱਡਾਈਆਂ ਗਈਆਂ।

Advertisements

ਵਿਰਸਾ ਉਤਸਵ ਦਾ ਅਗਾਜ਼ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਤਿਹਾਸ ਤੇ ਵਿਰਸਾ ਬਹੁਤ ਅਮੀਰ ਤੇ ਸ਼ਾਨਦਾਰ ਹੈ ਜਿਸਨੂੰ ਪ੍ਰਫੂਲਤ ਕਰਨ ਲਈ ਜ਼ਿਲ੍ਹਾ ਹੈਰੂਟੇਜ ਸੁਸਾਇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰਸਾ ਉਤਸਵ ਦੌਰਾਨ ਅੱਜ ਸਭ ਤੋਂ ਪਹਿਲਾਂ ਪਤੰਗਬਾਜ਼ੀ ਦਾ ਸ਼ੋਅ ਕਰਵਾਇਆ ਗਿਆ ਹੈ ਜਿਸਦਾ ਮਕਸਦ ਨੌਜਵਾਨਾਂ ਤੇ ਬੱਚਿਆਂ ਵਿੱਚ ਸੂਤੀ ਡੋਰ ਨਾਲ ਪਤੰਗਾਂ ਉਡਾਉਣ ਦੀ ਪ੍ਰਥਾ ਨੂੰ ਪ੍ਰਚਲਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਰਸਾ ਉਤਸਵ ਹਰ ਸਾਲ ਕਰਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਰਸਾ ਉਤਸਵ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਸਦਕਾ ਸਾਡੇ ਜ਼ਿਲ੍ਹੇ ਦੀ ਅਮੀਰ ਵਿਰਾਸਤ ਨੂੰ ਸੂਬੇ ਦੇ ਦੇਸ਼ ਭਰ ਦੇ ਲੋਕ ਜਾਣ ਸਕਣਗੇ।

ਵਿਰਸਾ ਉਤਸਵ ਦੌਰਾਨ ਕੋਮਲ ਮਿੱਤਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮੈਡਮ ਸ਼ਿਲਪਾ, ਕਮਿਸ਼ਨਰ ਪੰਚਾਇਤੀ ਰਾਜ, ਕਰਨਾਟਕਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਮੋਹਨ ਸਿੰਘ, ਤਜਿੰਦਰਪਾਲ ਸਿੰਘ ਸੰਧੂ ਜਨਰਲ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ, ਐੱਸ.ਡੀ.ਐੱਮ ਗੁਰਦਾਸਪੁਰ ਅਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਸਚਿਨ ਪਾਠਕ, ਐੱਸ.ਡੀ.ਐੱਮ ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਤਹਿਸੀਲਦਾਰ ਜਗਤਾਰ ਸਿੰਘ, ਹਰਮਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here