
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਮਸੀਹ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਉਂਦੀਆਂ ਮੁਸ਼ਕਿਲਾ ਨੂੰ ਵਿਚਾਰਨ ਲਈ ਬੀਤੇ ਦਿਨੀਂ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਪਾਸਟਰ ਡਾ ਹਰਪ੍ਰੀਤ ਦਿਓਲ ਜੀ ਦੀ ਰਹਿਨੁਮਾਈ ਹੇਠ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸੂਬੇ ਪੱਧਰ ਤੋਂ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਪਾਸਟਰ ਸਾਹਿਬਾਨ ਹਾਜ਼ਿਰ ਹੋਏ ਮੀਟਿੰਗ ਦੌਰਾਨ ਸਰਪ੍ਰਸਤ ਪਾਸਟਰ ਹਰਪ੍ਰੀਤ ਦਿਓਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਮਸੀਹ ਕੋਮ ਦੇ ਭਵਿੱਖ ਨੂੰ ਉਜਵੱਲ ਬਣਾਉਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਸਾਨੂੰ ਦਬੇ ਕੁਚਲੇ ਲੋਕਾਂ ਦੀ ਬਾਂਹ ਫੜਕੇ ਪ੍ਰਮੇਸ਼ਵਰ ਦੇ ਨਾਲ ਜੋੜਨ ਲਈ ਸਾਨੂੰ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਾਡੀ ਪ੍ਰਮੇਸ਼ਵਰ ਯਿਸ਼ੂ ਮਸੀਹ ਨੇ ਡਿਊਟੀ ਵੀ ਇਹੀ ਲਗਾਈ ਹੈ ਕਿ ਸਮੂਹ ਮਾਨਵਤਾ ਚ ਪਰਮੇਸ਼ਵਰ ਦਾ ਸੁਨੇਹਾ ਦੇਣਾ ਹੈ ਜਿਸ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਜਿਵੇਂ ਕਿ ਮਸੀਹ ਕੋਮ ਲਈ ਸਿਆਸੀ ਵਿੰਗਾਂ ਦੀ ਘਾਟ, ਚੰਗੀ ਸੇਹਤ ਅਤੇ ਵਿਦਿਆ ਦੇ ਪ੍ਰਸਾਰ ਲਈ ਆਉਂਦੀਆਂ ਮੁਸ਼ਕਿਲਾਂ,ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਦੇ ਸਹੀ ਗਿਆਨ ਦੀ ਘਾਟ ਅਤੇ ਮਸੀਹ ਵਰੋਧੀ ਗਤੀਵਿਧੀਆਂ ਬਾਰੇ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਦਿਓਲ ਨੇ ਕਿਹਾ ਕਈ ਵਾਰ ਦੇਖਣ ਚ ਆਉਂਦਾ ਹੈ ਕਿ ਮਸੀਹੀ ਕੌਮ ਲਈ ਕੁਝ ਸ਼ਰਾਰਤੀ ਲੋਕਾਂ ਵਲੋਂ ਨੇਗਟਿਵ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਨੂੰ ਸੂਝਵਾਨ ਇਨਸਾਨ ਤਾ ਸਮਝ ਜਾਂਦੇ ਹਨ ਕਿ ਇਹ ਬੇਵਜ੍ਹਾ ਹੀ ਮਸੀਹੀ ਧਰਮ ਨੂੰ ਨਿਸ਼ਾਨਾ ਬਣਾਉਦੇ ਹਨ ਤੇ ਆਮ ਜਨਤਾ ਨੂੰ ਗੁਮਰਾਹ ਕਰਦੇ ਹਨ ਪੰਜਾਬ ਅੰਦਰ ਜਲਦ ਸਾਰੇ ਜਿਲਿਆਂ ਚ ਕਮੇਟੀ ਦੇ ਵਿੰਗ ਸਥਾਪਿਤ ਕੀਤੇ ਜਾਣਗੇ ਇਸ ਸਬੰਧੀ 3 ਅਪ੍ਰੈਲ ਨੂੰ ਇਕ ਅਹਿਮ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਪੰਜਾਬ ਪੱਧਰ ਤੇ ਕੁਝ ਨਿਯੁਕਤੀਆਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ

ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਚੇਅਰਮੈਨ ਪੀ.ਸੀ.ਪੀ.ਸੀ, ਪਾਸਟਰ ਜਨਕ ਅਬ੍ਰਾਹਮ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਪੀ.ਸੀ.ਪੀ.ਸੀ,ਪਾਸਟਰ ਲੱਖਵਿੰਦਰ ਮੱਟੂ ਹੁਸ਼ਿਆਰ ਪੀ.ਸੀ.ਪੀ.ਸੀ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਪੀ.ਸੀ.ਪੀ.ਸੀ, ਬਿਸ਼ਪ ਸੈਮੂਅਲ ਸੋਨੀ ਫਤਿਹਗੜ੍ ਚੂੜੀਆਂ ਪੀ.ਸੀ.ਪੀ.ਸੀ, ਪਾਸਟਰ ਦੀਪਕ ਮੈਥਿਊ ਅੰਮ੍ਰਿਤਸਰ ਪੀ.ਸੀ.ਪੀ.ਸੀ, ਐਲਬਰਟ ਦੁਆ, ਸੁਨਾਵਰ ਭੱਟੀ ਜਲੰਧਰ, ਬ੍ਰਦਰ ਜੋਨਸਨ ਗਿੱਲ ਲੁਧਿਆਣਾ, ਪਾਸਟਰ ਪੀਟਰ ਪ੍ਰਕਾਸ਼, ਪਾਸਟਰ ਅਲੀਸ਼ਾ ਜੋਹਨ, ਨਿਖਿਲ ਛਾਬੜਾ, ਮਿ. ਗੁਰਮੁੱਖ ਆਦਿ ਹਾਜ਼ਿਰ ਸਨ












