ਦੋ ਟਰੱਕਾਂ ਦੀ ਹੋਈ ਟੱਕਰ, ਹਾਦਸੇ ਵਿੱਚ 4 ਵਿਅਕਤੀਆਂ ਤੇ 150 ਭੇਡਾਂ ਦੀ ਹੋਈ ਮੌਤ

ਮਹਾਰਾਸ਼ਟਰ(ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਤੜਕੇ ਦੋ ਟਰੱਕਾਂ ਦੀ ਟੱਕਰ ਹੋ ਗਈ। ਦੱਸ ਦਈਏ ਕਿ, ਇੱਕ ਟਰੱਕ ਵਾਲਾ ਤੜਕੇ ਪਸ਼ੂਆਂ ਨੂੰ ਲੈ ਕੇ ਜਾ ਰਿਹਾ ਸੀ ਤੇ ਦੂਸਰੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਅਤੇ 150 ਭੇਡਾਂ ਦੀ ਮੌਤ ਹੋ ਗਈ।

Advertisements

ਪੁਲਿਸ ਇੰਸਪੈਕਟਰ ਵੈਜਨਾਥ ਮੁੰਡੇ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਨਾਂਦੇੜ-ਕਲਮਨੂਰੀ ਰੋਡ ਤੇ ਵਾਪਰਿਆ ਹੈ ਅਤੇ ਦੱਸਿਆ ਕਿ ਭੇਡਾਂ ਨੂੰ ਲੈ ਕੇ ਜਾ ਰਹੇ ਟਰੱਕ ਨੇ ਟਾਈਲਾਂ ਨਾਲ ਲੱਦੇ ਇਕ ਹੋਰ ਵਾਹਨ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਪਸ਼ੂਆਂ ਨਾਲ ਭਰੇ ਟਰੱਕ ਵਿੱਚ ਸਵਾਰ ਸਨ। ਬਾਕੀ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here