ਲੜਕੀ ਦੀ ਜੇਬ ਵਿੱਚ ਰੱਖਿਆ ਮੋਬਾਇਲ ਫ਼ੋਨ ਹੋਇਆ ਬਲਾਸਟ, ਇਲਾਜ ਜ਼ਾਰੀ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਫਰੀਦਾਬਾਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਪਿੰਡ ਜਾ ਰਹੀ ਲੜਕੀ ਦੀ ਜੇਬ ਵਿੱਚ ਰੱਖੀ ਮੋਬਾਇਲ ਦੀ ਬੈਟਰੀ ਬਲਾਸਟ ਹੋ ਗਈ। ਜਾਣਕਾਰੀ ਅਨੁਸਾਰ ਮਾਮਲਾ ਬੱਲਭਗੜ੍ਹ ਬੱਸ ਅੱਡਾ ਚੌਂਕ ਨੇੜੇ ਸਾਹਮਣੇ ਆਇਆ ਹੈ। ਲੜਕੀ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਸ ਸਮੇਂ ਉਹ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਚੰਦਵਾਲੀ ਵਿੱਚ ਰਹਿੰਦੀ ਹੈ। ਗਰਮੀਆਂ ਦੀਆਂ ਛੁੱਟੀਆਂ ਕਾਰਨ ਉਹ ਦਾਦਾ-ਦਾਦੀ ਨੂੰ ਮਿਲਣ ਲਈ ਪਿੰਡ ਜਾ ਰਹੀ ਸੀ।

Advertisements

ਜਦੋਂ ਉਹ ਬੱਲਭਗੜ੍ਹ ਬੱਸ ਅੱਡਾ ਚੌਂਕ ਨੇੜੇ ਪਹੁੰਚੀ ਤਾਂ ਉਸਦੇ ਪੇਂਟ ਵਿੱਚ ਰੱਖੇ ਰੈਡਮੀ ਮੋਬਾਇਲ ਫੋਨ ਨੂੰ ਅਚਾਨਕ ਅੱਗ ਗਈ ਅਤੇ ਉਸ ਦੇ ਮੋਬਾਈਲ ਦੀ ਬੈਟਰੀ ਫਟ ਗਈ। ਜਿਸ ਕਾਰਨ ਲੜਕੀ ਦੀ ਸੱਜੀ ਲੱਤ ਬੁਰਾਂ ਤਰ੍ਹਾਂ ਨਾਲ ਝੁਲਸ ਗਈ। ਲੜਕੀ ਨੂੰ ਇਲਾਜ ਲਈ ਨੇੜੇ ਦੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫੋਨ ਦੀ ਜ਼ਿਆਦਾ ਵਰਤੋਂ ਕਾਰਨ ਬੈਟਰੀ ਗਰਮ ਹੋਣ ਕਾਰਨ ਧਮਾਕੇ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

LEAVE A REPLY

Please enter your comment!
Please enter your name here