ਬਦਰੀਨਾਥ ਹਾਈਵੇਅ ਤੇ ਪਹਾੜ ਡਿੱਗਣ ਕਾਰਨ 10,000 ਤੋਂ ਵੱਧ ਸ਼ਰਧਾਲੂ ਫਸੇ

ਚਮੋਲੀ (ਦ ਸਟੈਲਰ ਨਿਊਜ਼)। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਮਲਬਾ ਆਉਣ ਨਾਲ ਰਸਤੇ ਪ੍ਰਭਾਵਿਤ ਹੋ ਰਹੇ ਹਨ। ਬਦਰੀਨਾਥ ਹਾਈਵੇਅ ਤੇ ਛਿਨਕਾ ਦੇ ਕੋਲ ਪਹਾੜ ਡਿੱਗਣ ਕਾਰਨ ਬਦਰੀਨਾਥ ਹਾਈਵੇਅ  ਬੰਦ ਹੋ ਗਿਆ।

Advertisements

ਰਸਤਾ ਖ਼ਰਾਬ ਹੋਣ ਕਾਰਨ ਬਦਰੀਨਾਥ ਧਾਮ ਅਤੇ ਸ਼੍ਰੀ ਹੇਮਕੁੰਟ ਸਾਹਿਬ ਆਉਣ-ਜਾਣ ਵਾਲੇ 10,000 ਤੋਂ ਵੱਧ ਸ਼ਰਧਾਲੂ ਫਸ ਗਏ ਹਨ। ਚਮੋਲੀ ਗੋਪੇਸ਼ਵਰ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਜਿਸ ਕਾਰਨ ਬਦਰੀਨਾਥ ਹਾਈਵੇਅ ਤੇ ਛਿਨਕਾ ਦੇ ਕੋਲ ਪਹਾੜ ਡਿੱਗਣ ਨਾਲ ਭਾਰੀ ਮਾਤਰਾ ਵਿੱਚ ਮਲਬਾ ਸੜਕ ਤੇ ਆ ਗਿਆ ਅਤੇ ਨਦੀ ਵਿੱਚ ਵੀ ਡਿੱਗਾ।

LEAVE A REPLY

Please enter your comment!
Please enter your name here