Saturday, October 10, 2026
Home Latest ਸਿਵਲ ਸਰਜਨ ਨੇ 11 ਹਾਊਸ ਸਰਜਨ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਸਿਵਲ ਸਰਜਨ ਨੇ 11 ਹਾਊਸ ਸਰਜਨ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ ਜਿਲਾ ਹਸਪਤਾਲ਼ ਅਤੇ ਸਬ ਡਿਵੀਜ਼ਨ ਹਸਪਤਾਲ਼ ਵਿਚ ਹਾਊਸ ਸਰਜਨ ਡਾਕਟਰਾਂ ਦੀ ਭਰਤੀ ਕਰਨ ਲਈ ਪਰਿਕ੍ਰੀਆ ਪੂਰੀ ਕਰ ਲਈ ਗਈ ਹੈ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ 11 ਡਾਕਟਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਗਏ। ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੂਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਸਿਵਲ ਹਸਪਤਾਲ਼ ਫਾਜ਼ਿਲਕਾ ਅਤੇ ਅਬੋਹਰ ਵਿਖੇ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੂਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ  ਜਿਸ ਦੇ ਤਹਿਤ ਇੰਟਰਵਿਊ ਰਾਹੀਂ ਡਾਕਟਰ ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ 11 ਉਮੀਦਵਾਰਾਂ ਨੂੰ  ਰਿਜ਼ਰਵੇਸ਼ਨ ਨਿਯਮਾਂ ਤਹਿਤ ਸਲੈਕਟ ਕੀਤਾ। ਉਹਨਾ ਕਿਹਾ ਕਿ  ਇਹਨਾਂ  ਡਾਕਟਰਾਂ ਦੀ ਨਿਯੁਕਤੀ ਸਿਹਤ ਸਹੂਲਤਾਂ ਵਿਚ  ਮਿਲ ਦਾ ਪੱਥਰ ਸਾਬਿਤ ਹੋਵੇਗੀ। ਇਹਨਾ ਹਸਪਤਾਲਾਂ ਵਿਚ ਮਰੀਜਾ ਦੀ ਭੀੜ ਜਿਆਦਾ ਹੁੰਦੀ ਹੈ ਅਤੇ ਵਿਭਾਗ ਡਾਕਟਰਾਂ ਦੀ ਕਮੀ ਮਹਿਸੂਸ ਕਰ ਰਿਹਾ ਸੀ ਜਿਸ ਤਹਿਤ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ ਅਤੇ ਲੋਕਾ ਨੂੰ ਇਸਦਾ ਫਾਇਦਾ ਮਿਲੇਗਾ। ਫਾਜ਼ਿਲਕਾ ਸਿਵਲ ਸਰਜਨ ਦਫ਼ਤਰ ਵਿਖੇ 11 ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ।

ਇਸ ਦੌਰਾਨ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਨਵ ਨਿਯੁਕਤ ਡਾਕਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਿਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਇਆ ਜਾਵੇ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਰੋਹਿਤ ਸਚਦੇਵਾ ਸਟਨੋ ਅਤੇ ਮੋਹਿਤ ਮੌਜੂਦ ਸੀ।

LEAVE A REPLY

Please enter your comment!
Please enter your name here