Thursday, October 29, 2026
Home Latest ਬਜ਼ੁਰਗਾਂ ਅਤੇ ਰਾਹਗੀਰਾਂ ਦੇ ਬੈਠਣ ਲਈ ਸੰਸਥਾਂ ਵੱਲੋਂ ਲਗਾਏ ਗਏ ਬੈਂਚ

ਬਜ਼ੁਰਗਾਂ ਅਤੇ ਰਾਹਗੀਰਾਂ ਦੇ ਬੈਠਣ ਲਈ ਸੰਸਥਾਂ ਵੱਲੋਂ ਲਗਾਏ ਗਏ ਬੈਂਚ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ। ਕੁਦਰਤ ਕੇ ਸਭ ਬੰਦੇ ਸੰਸਥਾਂ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਸੰਸਥਾ ਵੱਲੋਂ ਕੁਦਰਤ ਦੀ ਗੋਦ ਵਿੱਚ ਆਨੰਦ ਮਾਨਣ ਲਈ ਸਾਡੇ ਇਲਾਕੇ ਦੀ ਸਭ ਤੋਂ ਖੂਬਸੂਰਤ ਜਗਹ ਪਿੰਡ ਵਾਲੀ ਨਹਿਰ ਤੇ ਸੈਰ ਕਰਨ ਵਾਲਿਆ ਲਈ ਖਾਸ ਤੌਰ ਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਗਏ,ਉਸਦੇ ਨਾਲ ਹੀ ਇੱਕ ਬੇਨਤੀ ਉਨਾ ਵੱਡੇ-ਛੋਟੇ ਵੀਰਾਂ ਨੂੰ ਜੋ ਨਹਿਰ ਤੇ ਸ਼ਰਾਬ-ਬੀਅਰਾਂ ਪੀ ਕੇ ਕਈ ਬੋਤਲਾਂ ਵੀ ਉੱਥੇ ਹੀ ਤੋੜ ਦਿੰਦੇ ਹਨ।

Advertisements

ਕੱਲ ਤੋਂ ਉਨ੍ਹਾਂ ਤੇ ਨਿਗਰਾਨੀ ਰੱਖਣ ਲਈ ਪੂਲਿਸ ਬੇਨਤੀ ਕੀਤੀ ਤਾਂ ਜੋ ਤੁਹਾਡਾ ਜਾਂ ਕਿਸੇ ਹੋਰ ਦਾ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਵਜਾਹ ਨਾਲ ਨੁਕਸਾਨ ਨਾ ਹੋਵੇ, ਕ੍ਰਿਪਾ ਕਰਕੇ ਇਸ ਖੂਬਸੂਰਤ ਸਥਾਨ ਨੂੰ ਖਰਾਬ ਨਾ ਕਰਨਾ ਜੀ, ਇਹਨਾਂ ਦੀ ਸੰਭਾਲ ਕਰਨਾ ਸਾਡੀ ਸਭ ਦੀ ਜ਼ਿਮੇਵਾਰੀ ਹੈ। ਇਸ ਮੌਕੇ ਤੇ ਸੰਸਥਾਂ ਪ੍ਰਧਾਨ ਵਿੱਕੀ ਧੀਮਾਨ,ਗੁਰਚਰਨ ਸਿੰਘ ਸਰਪੰਚ ਬੇਗਮਪੂਰਾ,ਅਵਤਾਰ ਸਿੰਘ,ਗਿਆਨੀ ਨਿਰਮਲ ਸਿੰਘ,ਸ਼ਮਸ਼ੇਰ ਸਿੰਘ,ਨੰਦ ਸਿੰਘ,ਹੰਸਰਾਜ ਧੀਮਾਨ,ਰਾਣੂ ਸੈਣੀ,ਰਿੰਕੂ ਨੂੰਹੋਂ,ਰਣਜੋਤ ਸਿੰਘ,ਸੁਰਜੀਤ ਸਿੰਘ,ਮਨਪ੍ਰੀਤ ਸਿੰਘ,ਕੇਸ਼ਵ ਜੀ ਧੀਮਾਨ,ਰਜਿੰਦਰ ਸਿੰਘ,ਯੋਗਾ ਸਿੰਘ,ਜਸਕਰਨ ਸਿੰਘ ਜੱਸੀ ਆਦਿ ਸੰਸਥਾ ਮੈਬਰ ਮੋਜੁਦ ਸਨ।

LEAVE A REPLY

Please enter your comment!
Please enter your name here