ਸਵ: ਮਨਜੀਤ ਕੌਰ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਜਲੀਆਂ ਭੇਂਟ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੰਘੇ ਦਿਨੀ ਸੀਨੀਅਰ ਪੱਤਰਕਾਰ ਕੰਵਰ ਬਰਜਿੰਦਰ ਸਿੰਘ ਜੱਜ ਭਾਟੀਆ ਦੇ ਮਾਤਾ ਮਨਜੀਤ ਕੌਰ ਪਤਨੀ ਸਾਬਕਾ ਮੈਨੇਜ਼ਰ ਐਸਜੀਪੀਸੀ ਨਰਿੰਦਰ ਸਿੰਘ ਭਾਟੀਆ ਵਾਸੀ ਸੁਭਾਨਪੁਰ ਦਾ ਦਿਹਾਂਤ ਹੋ ਗਿਆ ਸੀ ਅੱਜ ਉਹਨਾ ਦੀ ਅੰਤਿਮ ਅਰਦਾਸ ਮੋਕੇ ਵੱਖ ਵੱਖ ਰਾਜੀਨਿਤਿਕ ਤੇ ਧਾਰਮਿਕ ਸਖਸੀਅਤਾਂ ਵੱਲੋਂ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪਹਿਲਾਂ ਗ੍ਰਹਿ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ  ਭਾਈ ਹਰਜੋਤ ਸਿੰਘ ਦੇ ਜਥੇ ਨੇ ਵੈਰਾਗਮਈ  ਕੀਰਤਨ ਕੀਤਾ।

Advertisements

ਉਪਰੰਤ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਥੇਦਾਰ ਰਣਜੀਤ ਸਿੰਘ ਖੋਜੇਵਾਲ, ਹਲਕਾ ਇੰਚਾਰਜ ਭਾਜਪਾ ਕਪੂਰਥਲਾ, ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਅਮਨਦੀਪ ਸਿੰਘ ਗੋਰਾ ਗਿੱਲ ਭਾਜਪਾ ਹਲਕਾ ਇੰਚਾਰਜ ਭੁਲੱਥ, ਸਰਪੰਚ ਲਖਵਿੰਦਰ ਸਿੰਘ ਹਮੀਰਾ, ਕਮਲਜੀਤ ਸਿੰਘ ਭਾਟੀਆ ਸਾਬਕਾ ਮੇਅਰ ਜਲੰਧਰ, ਗੁਰਬਖਸ਼ ਸਿੰਘ ਮੈਨੇਜਰ ਮੋਹਾਲੀ, ਰਘਬੀਰ ਸਿੰਘ ਰਾਜਾਸਾਂਸੀ, ਸੁਖਵੰਤ ਸਿੰਘ ਤੱਖਰ, ਸਾਬਕਾ ਡੀ.ਐਸ.ਪੀ. ਸੋਮਨਾਥ, ਡਾ.ਪੀ.ਐਸ. ਬੰਗੜ ਆਦਿ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਮਾਤਮਾ ਦੇ ਚਰਨਾ ਚ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਇਸ ਮੌਕੇ ਜਰਨੈਲ ਸਿੰਘ ਡੋਗਰਾਂਵਾਲ ਨੇ ਪਰਿਵਾਰ ਵਲੋਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੁੱਖ ਦੀ ਘੜੀ ‘ਚ ਸ਼ਰੀਕ ਹੋਣ ਵਾਲੀਆਂ ਸਮੂਹ ਸੰਗਤਾਂ ਦਾ ਮਨਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਧੰਨਵਾਦ ਕੀਤਾ। ਇਸ ਮੌਕੇ ਬਖ਼ਸ਼ੀਸ਼ ਸਿੰਘ, ਰਾਣਾ ਧੰਮ, ਸੰਨੀ ਭਾਟੀਆ ਕਪੂਰਥਲਾ, ਸੁਨੀਲ ਬਜਾਜ, ਡਾ.ਗੁਰਭੇਜ ਸਿੰਘ ਔਲਖ, ਰੂਪ ਲਾਲ, ਸਰਪੰਚ ਵਿਜੇ ਸ਼ਾਹ, ਸਾਬਕਾ ਆਡਿਟ ਅਫ਼ਸਰ ਦਲੀਪ ਸਿੰਘ, ਪ੍ਰਧਾਨ ਬਲਦੇਵ ਸਿੰਘ, ਗੁਰਮੇਲ ਸਿੰਘ ਪੰਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here