ਪਤੀ ਤੋ ਪਰੇਸ਼ਾਨ ਹੋ ਕੇ ਦੋ ਬੱਚਿਆ ਦੀ ਮਾਂ ਨੇ ਕੀਤੀ ਆਤਮਹੱਤਿਆ, ਗ੍ਰਿਫਤਾਰ

ਭਾਦਸੋ (ਦ ਸਟੈਲਰ ਨਿਊਜ਼), ਪੰਕਜ। ਭਾਦਸੋ ਤੋ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੁਰਿੰਦਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਮੋਹਲਗੁਆਰਾ ਨੇ ਦਰਖ਼ਾਸਤ ਦਿੱਤੀ ਕਿ ਉਸਦੀ ਕੁੜੀ ਹਰਮੀਤ ਕੌਰ ਪੁੱਤਰੀ ਚਰਨਜੀਤ ਸਿੰਘ, ਜਿਸਦੀ ਉਮਰ ਕਰੀਬ 40 ਸਾਲ ਸੀ 2009 ਵਿੱਚ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਿਲ੍ਹਾ ਰਾਏਪੁਰ ਨਾਲ ਵਿਆਹੀ ਸੀ।

Advertisements

ਉਨ੍ਹਾਂ ਦੱਸਿਆ ਕਿ ਲੜਕੀ ਦੇ ਪਤੀ ਸੁਖਵਿੰਦਰ ਸਿੰਘ ਨੂੰ ਘਰ ਜਵਾਈ ਰੱਖਿਆ ਹੋਇਆ ਸੀ ਅਤੇ ਉਹ ਅਕਸਰ ਨਸ਼ਾ ਕਰਕੇ ਉਸਦੀ ਕੁੜੀ ਦੀ ਕੁੱਟਮਾਰ ਕਰਦਾ ਸੀ ਅਤੇ ਗਲਤ ਇਲਜ਼ਾਮ ਵੀ ਲਗਾਉਦਾ ਸੀ ਅਤੇ ਇਸ ਤੋ ਇਲਾਵਾ ਉਸ ਨੂੰ ਮਾਰਨ ਦੀਆ ਧਮਕੀਆਂ ਵੀ ਦਿੰਦਾ ਸੀ।

ਜਿਸਦੇ ਕਾਰਨ ਉਨ੍ਹਾਂ ਦੀ ਲੜਕੀ ਹਰਮੀਤ ਕੌਰ ਨੇ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਸਦੀ ਇੱਕ 12 ਸਾਲਾਂ ਲੜਕੀ ਅਤੇ 9 ਸਾਲ ਦਾ ਲੜਕਾ ਵੀ ਹੈ। ਥਾਣਾ ਭਾਦਸੋਂ ਵੱਲੋਂ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਸੁਖਵਿੰਦਰ ਸਿੰਘ iਖ਼ਲਾਫ਼ ਧਾਰਾ 306,506 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ, ਅਤੇ ਮ੍ਰਿਤਕ ਹਰਮੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਨਾਭਾ ਮੋਰਚਰੀ ਵਿੱਚ ਭੇਜ ਦਿੱਤੀ ਗਈ।

LEAVE A REPLY

Please enter your comment!
Please enter your name here